ਗਗਨ ਕੋਕਰੀ ਨੇ ਵੀਡੀਓ ਸਾਂਝੀ ਕਰ ਦੱਸਿਆ ਕਿੰਝ ਨਵੀਂ ਗੱਡੀ 'ਤੇ ਮਾਰਦੇ ਰਹਿੰਦੇ ਸੀ ਕੱਪੜਾ,ਸਟੂਡੈਂਟ ਲਾਈਫ ਦੀਆਂ ਯਾਦਾਂ ਕੀਤੀਆਂ ਤਾਜ਼ਾ, ਦੇਖੋ ਵੀਡੀਓ

Written by  Aaseen Khan   |  September 23rd 2019 03:30 PM  |  Updated: September 23rd 2019 03:30 PM

ਗਗਨ ਕੋਕਰੀ ਨੇ ਵੀਡੀਓ ਸਾਂਝੀ ਕਰ ਦੱਸਿਆ ਕਿੰਝ ਨਵੀਂ ਗੱਡੀ 'ਤੇ ਮਾਰਦੇ ਰਹਿੰਦੇ ਸੀ ਕੱਪੜਾ,ਸਟੂਡੈਂਟ ਲਾਈਫ ਦੀਆਂ ਯਾਦਾਂ ਕੀਤੀਆਂ ਤਾਜ਼ਾ, ਦੇਖੋ ਵੀਡੀਓ

ਵਿਦੇਸ਼ਾਂ 'ਚ ਪੜ੍ਹਦੇ ਹੋਏ ਕਈ ਅਜਿਹੇ ਵਿਦਿਆਰਥੀ ਹੋਏ ਹਨ ਜਿੰਨ੍ਹਾਂ ਨੇ ਕਲਾਕਾਰੀ 'ਚ ਕਦਮ ਰੱਖਿਆ ਅਤੇ ਅੱਜ ਸੁਪਰਸਟਾਰ ਬਣ ਚੁੱਕੇ ਹਨ। ਅਜਿਹਾ ਹੀ ਨਾਮ ਹੈ ਗਗਨ ਕੋਕਰੀ ਦਾ ਜਿਹੜੇ ਆਸਟ੍ਰੇਲੀਆ ਪੜ੍ਹਨ ਲਈ ਗਏ ਅਤੇ ਮਿਹਨਤ ਨਾਲ ਗਾਇਕੀ ਤੋਂ ਫ਼ਿਲਮਾਂ 'ਚ ਵੀ ਕਾਮਯਾਬੀ ਹਾਸਿਲ ਕੀਤੀ। ਗਗਨ ਕੋਕਰੀ ਨੇ ਅੰਤਰਾਸ਼ਟਰੀ ਪੰਜਾਬੀ ਵਿਦਿਆਰਥੀਆਂ ਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ਜਿਸ 'ਚ ਕੁਝ ਪੰਜਾਬੀ ਨੌਜਵਾਨ ਗੱਡੀਆਂ ਸਾਫ਼ ਕਰਦੇ ਹੋਏ ਨਜ਼ਰ ਆ ਰਹੇ ਹਨ।

ਗਗਨ ਕੋਕਰੀ ਨੇ ਇਹ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ,''ਮੈਨੂੰ ਆਪਣੀ ਸਟੂਡੈਂਟ ਲਾਈਫ ਚੇਤੇ ਆ ਗਈ ਆ ਵੀਡੀਓ ਦੇਖ ਕੇ, ਏਦਾਂ ਹੀ ਜਦ ਪਹਿਲੀ ਕਾਰ ਲਈ ਸੀ ਆਸਟ੍ਰੇਲੀਆ ਹਰ ਰੋਜ਼ ਕੱਪੜਾ ਮਾਰਨਾ, ਲਵ ਯੂ ਆਸਟ੍ਰੇਲੀਆ ਵਾਲੇ ਸਟੂਡੈਂਟ ਵੀਰੋ ਰੱਬ ਤੁਹਾਨੂੰ ਤਰੱਕੀਆਂ ਦੇਵੇ''। ਇਸ ਵੀਡੀਓ ਦੇ ਪਿੱਛੇ ਗਗਨ ਕੋਕਰੀ ਦਾ ਨਵਾਂ ਗੀਤ ਗੀਟੀਆਂ ਵੀ ਚੱਲਦਾ ਸੁਣਾਈ ਦੇ ਰਿਹਾ ਹੈ।

ਹੋਰ ਵੇਖੋ : ਬੁੱਝੋ ਤਾਂ ਜ਼ਰਾ ਤਸਵੀਰ 'ਚ ਨਜ਼ਰ ਆ ਰਿਹਾ ਇਹ ਬੱਚਾ ਹੈ ਪੰਜਾਬੀ ਸੰਗੀਤ ਦਾ ਵੱਡਾ ਨਾਮ

ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਗਗਨ ਕੋਕਰੀ ਜਿਹੜੇ ਗਏ ਤਾਂ ਆਸਟ੍ਰੇਲੀਆ ਸਟੂਡੈਂਟ ਸਨ ਪਰ ਮਿਹਨਤ ਅਤੇ ਲਗਨ ਨਾਲ ਗਾਇਕੀ 'ਚ ਵੱਡਾ ਮੁਕਾਮ ਹਾਸਿਲ ਕੀਤਾ। ਗਗਨ ਕੋਕਰੀ ਗੱਲਬਾਤ, ਬਲੈਸਿੰਗ ਆਫ਼ ਰੱਬ,ਬਲੈਸਿੰਗ ਆਫ਼ ਬੇਬੇ, ਬਲੈਸਿੰਗ ਆਫ ਬਾਪੂ, ਜ਼ਿਮੀਦਾਰ ਜੱਟੀਆਂ,ਆਦਿ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ ਗੀਤਾਂ ਤੋਂ ਇਲਾਵਾ ਗਗਨ ਲਾਟੂ ਅਤੇ ਯਾਰਾ ਵੇ ਵਰਗੀਆਂ ਪੰਜਾਬੀਆਂ ਫ਼ਿਲਮਾਂ 'ਚ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network