Advertisment

ਗਗਨ ਕੋਕਰੀ ਦੀ ਫਿਲਮ 'ਯਾਰਾ ਵੇ' ਦੀ ਰਿਲੀਜ਼ ਡੇਟ 'ਚ ਹੋਇਆ ਬਦਲਾਵ , ਇਸ ਦਿਨ ਹੋਵੇਗੀ ਰਿਲੀਜ਼

author-image
By Aaseen Khan
New Update
ਗਗਨ ਕੋਕਰੀ ਦੀ ਫਿਲਮ 'ਯਾਰਾ ਵੇ' ਦੀ ਰਿਲੀਜ਼ ਡੇਟ 'ਚ ਹੋਇਆ ਬਦਲਾਵ , ਇਸ ਦਿਨ ਹੋਵੇਗੀ ਰਿਲੀਜ਼
Advertisment
ਗਗਨ ਕੋਕਰੀ ਦੀ ਫਿਲਮ 'ਯਾਰਾ ਵੇ' ਦੀ ਰਿਲੀਜ਼ ਡੇਟ 'ਚ ਹੋਇਆ ਬਦਲਾਵ , ਇਸ ਦਿਨ ਹੋਵੇਗੀ ਰਿਲੀਜ਼ : ਗਗਨ ਕੋਕਰੀ ਅਤੇ ਮੋਨਿਕਾ ਗਿੱਲ ਸਟਾਰਰ ਫਿਲਮ 'ਯਾਰਾ ਵੇ' ਦਾ ਦਰਸ਼ਕਾਂ ਵੱਲੋਂ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਿਲਮ ਬਾਰੇ ਕਈ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਗਗਨ ਕੋਕਰੀ ਦੀ ਫਿਲਮ ਯਾਰਾ ਵੇ ਦੀ ਰਿਲੀਜ਼ ਡੇਟ ਇੱਕ ਵਾਰ ਫਿਰ ਬਦਲ ਚੁੱਕੀ ਹੈ। ਹੁਣ ਇਹ ਫਿਲਮ 5 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਦੇਖਣ ਨੂੰ ਮਿਲੇਗੀ।
 
View this post on Instagram
 

Guys we’ve had a date reshuffle!!! #YaaraVe now releasing on #April5th ?

A post shared by Monica Gill (@monica_gill1) on

Advertisment
ਇਸ ਤੋਂ ਪਹਿਲਾਂ ਫਿਲਮ ਦੀ ਰਿਲੀਜ਼ ਡੇਟ 2 ਵਾਰ ਚੇਂਜ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਇਹ ਫਿਲਮ 22 ਫਰਵਰੀ 2019 ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਫਿਲਮ ਦੀ ਰਿਲੀਜ਼ ਡੇਟ ਬਦਲ ਕੇ 19 ਅਪ੍ਰੈਲ ਕਰ ਦਿੱਤੀ ਗਈ ਸੀ। ਪਰ ਹੁਣ ਫਿਰ ਓਮਜੀ ਪ੍ਰੋਡਕਸ਼ਨ ਨੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ ਜਿਸ 'ਚ ਫਿਲਮ ਇੱਕ ਹਫਤਾ ਪਹਿਲਾਂ ਯਾਨੀ 19 ਅਪ੍ਰੈਲ ਦੀ ਬਜਾਏ 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਗਗਨ ਕੋਕਰੀ ਅਤੇ ਮੋਨਿਕਾ ਗਿੱਲ ਤੋਂ ਇਲਾਵਾ ਯੋਗਰਾਜ ਸਿੰਘ , ਬੀ.ਐੱਨ.ਸ਼ਰਮਾ , ਸਰਦਾਰ ਸੋਹੀ , ਨਿਰਮਲ ਰਿਸ਼ੀ , ਹੌਬੀ ਧਾਲੀਵਾਲ , ਧੀਰਜ ਕੁਮਾਰ , ਅਤੇ ਰਾਜਵੀਰ ਬੋਲੀ ਵਰਗੇ ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰ ਕੰਮ ਕਰ ਰਹੇ ਹਨ। ਹੋਰ ਵੇਖੋ :‘ਜੱਦੀ ਸਰਦਾਰ’ ‘ਚ ਸਿੱਪੀ ਗਿੱਲ ਦਾ ਸਾਥ ਨਿਭਾਵੇਗਾ ਇਹ ਵੱਡਾ ਸਿਤਾਰਾ
 
View this post on Instagram
 

Up Next! Super duper excited! #RakeshMehta #GaganKokri #SAGA ?

A post shared by Monica Gill (@monica_gill1) on

ਫਿਲਮ ‘ਯਾਰਾ ਵੇ’ ਦਾ ਨਿਰਦੇਸ਼ਨ ਕਰ ਰਹੇ ਹਨ , ਰਾਕੇਸ਼ ਮਹਿਤਾ। ਰਾਕੇਸ਼ ਮਹਿਤਾ ਇਸ ਤੋਂ ਪਹਿਲਾਂ ਰੰਗ ਪੰਜਾਬ , ਵਾਪਸੀ , ਅਤੇ ਬਾਲੀਵੁੱਡ ਫਿਲਮ ਲਾਈਫ ਕੀ ਤੋਂ ਲੱਗ ਗਈ ਵਰਗੀਆਂ ਡਿਫਰੈਂਟ ਕਾਨਸੈਪਟ ਵਾਲੀਆਂ ਹਿੱਟ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। ਫਿਲਮ ਨੂੰ ਬੈਲੀ ਸਿੰਘ ਕੱਕੜ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment