ਗਗਨ ਕੋਕਰੀ ਦੇ ਕੱਟੜ ਫੈਨ ਦੀ ਹੋਈ ਮੌਤ, ਤਸਵੀਰ ਸਾਂਝੀ ਕਰਕੇ ਦੱਸਿਆ ਕਿਸ ਤਰ੍ਹਾਂ ਦਾ ਸੀ ਮਨਦੀਪ

Written by  Rupinder Kaler   |  August 05th 2020 04:20 PM  |  Updated: August 05th 2020 04:20 PM

ਗਗਨ ਕੋਕਰੀ ਦੇ ਕੱਟੜ ਫੈਨ ਦੀ ਹੋਈ ਮੌਤ, ਤਸਵੀਰ ਸਾਂਝੀ ਕਰਕੇ ਦੱਸਿਆ ਕਿਸ ਤਰ੍ਹਾਂ ਦਾ ਸੀ ਮਨਦੀਪ

ਗਗਨ ਕੋਕਰੀ ਨੇ ਆਪਣੇ ਗਾਣਿਆਂ ਨਾਲ ਹਰ ਇੱਕ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ । ਇਸੇ ਕਰਕੇ ਉਹਨਾਂ ਦੇ ਪ੍ਰਸ਼ੰਸਕਾਂ ਦੀ ਲਿਸਟ ਬਹੁਤ ਲੰਮੀ ਹੈ । ਗਗਨ ਕੋਕਰੀ ਨੇ ਇਸੇ ਤਰ੍ਹਾਂ ਦੇ ਆਪਣੇ ਇੱਕ ਪ੍ਰਸ਼ੰਸਕ ਦੀ ਤਸਵੀਰ ਸਾਂਝੀ ਕੀਤੀ ਹੈ ।ਮਨਦੀਪ ਸਿੰਘ ਨਾਂਅ ਦਾ ਇਹ ਪ੍ਰਸ਼ੰਸਕ ਹੁਣ ਇਸ ਦੁਨੀਆ ਤੇ ਨਹੀਂ ਰਿਹਾ । ਜਿਸ ਨੂੰ ਲੈ ਕੇ ਗਗਨ ਕੋਕਰੀ ਨੇ ਆਪਣੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ ਹਨ ।

https://www.instagram.com/p/CDESctfFLmf/

ਉਹਨਾਂ ਮਨਦੀਪ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ ‘ਮਨਦੀਪ ਸਿੰਘ ਟਰਾਂਟੋ ਤੋਂ ਹੁਣੇ ਖ਼ਬਰ ਦੇਖੀ …ਇਹ ਵੀਰ ਹਮੇਸ਼ਾ ਸ਼ੋਅ ਤੇ ਆਉਂਦਾ ਸੀ ਅਤੇ ਹਮੇਸ਼ਾ ਸਟੇਜ ਕੋਲ ਆ ਕੇ ਹੱਥ ਮਿਲਾ ਕੇ ਜਾਂਦਾ ਸੀ …ਜਿੰਨੀ ਵਾਰ ਵੀ ਮੈਂ ਟਰਾਂਟੋ ਸ਼ੋਅ ਕੀਤਾ …ਵੀਰ ਕੋਲੋਂ ਜ਼ਿਆਦਾ ਬੋਲਿਆ ਨਹੀਂ ਸੀ ਜਾਂਦਾ ਪਰ ਪਿਆਰ ਦਿੱਸ ਜਾਂਦਾ ਸੀ ਉਸ ਦਾ ਸਟੇਜ ਕੋਲ ਆਉਣ ਤੇ ….ਰੱਬ ਰੂਹ ਨੂੰ ਸ਼ਾਂਤੀ ਦੇਵੇ’ । ਗਗਨ ਕੋਕਰੀ ਦੀ ਇਹ ਪੋਸਟ ਬਹੁਤ ਹੀ ਭਾਵੁਕ ਹੈ ।

https://www.instagram.com/p/CDeR6IRFV3B/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network