ਜਦੋਂ ਇੱਕ ਤਸਵੀਰ ਨੂੰ ਲੈ ਕੇ ਗਗਨ ਕੋਕਰੀ ਨੇ ਯੋਗਰਾਜ ਸਿੰਘ ਨੂੰ ਪਾਈਆਂ ਭਾਜੜਾਂ

Written by  Shaminder   |  March 30th 2019 05:44 PM  |  Updated: March 30th 2019 05:44 PM

ਜਦੋਂ ਇੱਕ ਤਸਵੀਰ ਨੂੰ ਲੈ ਕੇ ਗਗਨ ਕੋਕਰੀ ਨੇ ਯੋਗਰਾਜ ਸਿੰਘ ਨੂੰ ਪਾਈਆਂ ਭਾਜੜਾਂ

ਯਾਰਾ ਵੇ ਫ਼ਿਲਮ ਦਾ ਇੱਕ ਵੀਡੀਓ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗਗਨ ਕੋਕਰੀ ਯੋਗਰਾਜ ਸਿੰਘ ਕੋਲੋਂ ਇੱਕ ਤਸਵੀਰ ਫੜ ਲੈਂਦੇ ਨੇ ਅਤੇ ਤਸਵੀਰ ਫੜੇ ਜਾਣ 'ਤੇ ਯੋਗਰਾਜ ਸਿੰਘ ਕਹਿੰਦੇ ਨੇ ਕਿ ਮੈਂ ਤੈਨੂੰ ਸੋਹਣੀ ਜਿਹੀ ਘੋੜੀ ਲੈ ਕੇ ਦਿਆਂਗਾ ਆਪਣੀ ਬੇਬੇ ਨੂੰ ਨਾਂ ਦੱਸੀ।

ਹੋਰ ਵੇਖੋ :‘ਯਾਰਾ ਵੇ’ ਵਿੱਚ ਗਗਨ ਕੋਕਰੀ ਨਾਲ ਨਜ਼ਰ ਆਉਣਗੇ ਯੁਵਰਾਜ ਹੰਸ

https://www.instagram.com/p/Bvn1KIxFIzi/

ਗਗਨ ਕੋਕਰੀ ਦੀ ਇਹ ਫ਼ਿਲਮ ਪੰਜ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਤੋਂ ਪਹਿਲਾਂ ਗਗਨ ਕੋਕਰੀ ਇਸ ਫ਼ਿਲਮ ਦੀ ਪ੍ਰਮੋਸ਼ਨ 'ਚ ਜੁਟੇ ਹੋਏ ਨੇ । ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਫ਼ਿਲਮ ਦੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ ।

ਹੋਰ ਵੇਖੋ :ਜੇਠ ਮਹੀਨੇ ‘ਚ ਠਰ ਗਏ ਗਗਨ ਕੋਕਰੀ ਜਦੋਂ ਬੈਠੇ ਮੁਟਿਆਰ ਦੀ ਜ਼ੁਲਫਾਂ ਦੀ ਛਾਂ ‘ਚ

https://www.instagram.com/p/BvlNqeaFcqZ/

ਦੱਸ ਦਈਏ ਕਿ ਫ਼ਿਲਮ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਨਵੀਂ ਫ਼ਿਲਮ ‘ਯਾਰਾ ਵੇ’ ਦਰਸ਼ਕਾਂ ਨੂੰ ਤਿੰਨ ਦੋਸਤਾਂ ਦੀ ਖੂਬਸੂਰਤ ਕਹਾਣੀ ਦੇ ਨਾਲ ਨਾਲ ਅਤੀਤ ਦਾ ਸਫ਼ਰ ਵੀ ਕਰਵਾਏਗੀ।  5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿਚ ਯੁਵਰਾਜ ਹੰਸ, ਗਗਨ ਕੋਕਰੀ, ਰਘਬੀਰ ਬੋਲੀ ਅਤੇ ਮੋਨਿਕਾ ਗਿੱਲ ਨੇ ਮੁੱਖ ਭੂਮਿਕਾ ਨਿਭਾਈ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network