Advertisment

ਲੋਕਾਂ ਨੂੰ ਗਗਨ ਕੋਕਰੀ ਦਾ ਪਸੰਦ ਆਇਆ ਇਹ ਅੰਦਾਜ਼, ਦੇਖੋ ਕਿਵੇਂ ਵੰਡ ਰਹੇ ਨੇ FREE HUGS

author-image
By Lajwinder kaur
New Update
ਲੋਕਾਂ ਨੂੰ ਗਗਨ ਕੋਕਰੀ ਦਾ ਪਸੰਦ ਆਇਆ ਇਹ ਅੰਦਾਜ਼, ਦੇਖੋ ਕਿਵੇਂ ਵੰਡ ਰਹੇ ਨੇ FREE HUGS
Advertisment
ਗਗਨ ਕੋਕਰੀ ਜਿਹੜੇ ਆਪਣੇ ਗੀਤਾਂ ਤੋਂ ਇਲਾਵਾ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਰਹੇ ਨੇ। ਜੀ ਹਾਂ ਉਹ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰਜੰਨ ਕਰ ਰਹੇ ਹਨ। ਹਾਲ ਹੀ ‘ਚ ਉਹ ਗੀਟੀਆਂ ਗੀਤ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਇਆ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਕੀਤਾ ਗਿਆ।
Advertisment
ਹੋਰ ਵੇਖੋ:ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਪਹੁੰਚੀ BIGG BOSS ਦੇ ਘਰ, ਵਿਵਾਦ ਤੋਂ ਬਟੋਰੀਆਂ ਸਨ ਸੁਰਖ਼ੀਆਂ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਉਹ ਇਸ ਵੀਡੀਓ ‘ਚ FREE HUGS ਕਰਦੇ ਹੋਏ ਨਜ਼ਰ ਆ ਰਹੇ ਹਨ।  ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ, ‘ਜਦੋਂ ਸ਼ੂਟਿੰਗ ਦੇ ਦੌਰਾਨ ਮੈਂ ਇਹ ਸਭ ਤੋਂ ਵਧੀਆ ਕੰਮ ਕੀਤਾ ਜਿਹੜਾ ਮੈਂ ਕਦੇ ਵੀ ਨਹੀਂ ਸੀ ਕੀਤਾ...ਬਹੁਤ ਸ਼ੁਕਰੀਆ ਕੈਨਡੀਅਨਜ਼ ਵੈਨਕੁਵਰ ਵਾਲਿਆਂ ਦਾ ਜਿਨ੍ਹਾਂ ਨੇ ਦੁਨੀਆ ਲਈ ਫਰੀ ਹੱਗਸ ਵੰਡੀਆਂ ਤੇ ਇਹ ਮਨੁੱਖਤਾ ਲਈ ਚੰਗੀ ਸੋਚ ਹੈ..ਇਹ ਸਭ ਮੈਂ ਛੁਪੇ ਹੋਏ ਕੈਮਰੇ ਨਾਲ ਸ਼ੂਟ ਕੀਤਾ ਸੀ...’
ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਪੰਜਾਬੀਆਂ ਤੋਂ ਇਲਾਵਾ ਗੋਰੇ ਵੀ ਗਗਨ ਕੋਕਰੀ ਦੀ ਇਸ ਉਪਰਾਲੇ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਏ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment