ਗਾਇਕ ਗਗਨ ਕੋਕਰੀ ਨੇ ਆਪਣੇ ਭਾਣਜੇ ਦਾ ਮਨਾਇਆ ਜਨਮ-ਦਿਨ,ਸਾਂਝੀ ਕੀਤੀ ਤਸਵੀਰ

Written by  Shaminder   |  September 21st 2019 12:36 PM  |  Updated: September 21st 2019 12:36 PM

ਗਾਇਕ ਗਗਨ ਕੋਕਰੀ ਨੇ ਆਪਣੇ ਭਾਣਜੇ ਦਾ ਮਨਾਇਆ ਜਨਮ-ਦਿਨ,ਸਾਂਝੀ ਕੀਤੀ ਤਸਵੀਰ

ਗਾਇਕ ਗਗਨ ਕੋਕਰੀ ਨੇ ਆਪਣੇ ਭਾਣਜੇ ਦਾ ਜਨਮ ਦਿਨ ਆਸਟ੍ਰੇਲੀਆ 'ਚ ਮਨਾਇਆ । ਇਸ ਮੌਕੇ ਉਨ੍ਹਾਂ ਨੇ ਇੱਕ ਤਸਵੀਰ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਗਗਨ ਕੋਕਰੀ ਆਪਣੇ ਭਾਣਜੇ ਦੇ ਜਨਮ ਦਿਨ 'ਤੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਗਾਇਕ ਗਗਨ ਕੋਕਰੀ ਨੂੰ ਵੀ ਕਰਨੀ ਪਈ ਇਸ ਬੱਚੇ ਦੀ ਤਾਰੀਫ਼, ਵੀਡੀਓ ਕੀਤਾ ਸਾਂਝਾ

https://www.instagram.com/p/B2qbalBlvec/

ਇਸ ਤਸਵੀਰ ਨੂੰ ਸਾਂਝੇ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ "ਹੈਪੀ ਬਰਥਡੇ ਟੂ ਵੀਰਪ੍ਰਤਾਪ ਸਿੰਘ ਮਾਨ,ਇਹ ਵੀ ਵੀ ਕਦੇ-ਕਦੇ ਹੱਥ ਆਉਂਦਾ।ਲਵ ਯੂ ਪੁੱਤ ਹੈਵਿੰਗ ਗ੍ਰੇਟ ਟਾਈਮ ਇਨ ਆਸਟ੍ਰੇਲੀਆ ਹੋਮ ਸਵੀਟ ਹੋਮ"।ਗਾਇਕ ਗਗਨ ਕੋਕਰੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਅਤੇ ਉਹ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨ ਨਾਲ ਸਬੰਧਤ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

https://www.instagram.com/p/B2itw-5FxWz/

ਉਨ੍ਹਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਗੀਤ ਆਇਆ ਸੀ 'ਗੀਟੀਆਂ' ਇਸ ਗੀਤ ਨੇ ਕਾਫੀ ਵਾਹਵਾਹੀ ਖੱਟੀ । ਗਗਨ ਕੋਕਰੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਮਾਲ ਦਿਖਾ ਚੁੱਕੇ ਨੇ । ਹੁਣ ਤੱਕ ਉਹ 'ਲਾਟੂ',ਯਾਰਾ ਵੇ,ਸਣੇ ਕਈ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network