ਕਿਹੜੀ ਗਾਇਕਾ ਦੇ ਨਾਲ ਲੈ ਕੇ ਆ ਰਹੇ ਨੇ ਗਗਨ ਕੋਕਰੀ ਆਪਣਾ ਪਹਿਲਾਂ ਡਿਊਟ ਗੀਤ!

written by Lajwinder kaur | May 26, 2019

ਪੰਜਾਬੀ ਗਾਇਕ ਗਗਨ ਕੋਕਰੀ ਆਪਣੇ ਫੈਨਜ਼ ਲਈ ਇੱਕ ਤੋਂ ਬਾਅਦ ਇੱਕ ਗੀਤ ਲੈ ਕੇ ਆ ਰਹੇ ਨੇ ਤੇ ਨਾਲ ਹੀ ਨਵੇਂ ਸਰਪ੍ਰਾਈਜ਼ ਵੀ। ਜੀ ਹਾਂ ਉਨ੍ਹਾਂ ਦਾ ਹਾਲ ਹੀ ‘ਚ 302 ਗਾਣਾ ਆਇਆ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਗੱਲਬਾਤ’ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ। ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, “Next single GALBAAT

My first duet and gaane di poori GALBAAT..’’

View this post on Instagram

 

Next single GALBAAT ❤️ My first duet and gaane di poori GALBAAT ? After SHATRANJ coming with the same team? Can drop anyday ?

A post shared by Gagan Kokri (@gagankokri) on

ਹੋਰ ਵੇਖੋ:'ਯਾਰਾ ਵੇ' ਦੇ ਰੋਮੈਂਟਿਕ ਗੀਤ 'ਜਦੋਂ ਤੁਸੀਂ ਹੱਸ ਦੇ ਹੋ' 'ਚ ਦਿਖੀਆਂ ਬੂਟੇ ਤੇ ਨਸੀਬੋ ਦੇ ਪਿਆਰ ਦੀਆਂ ਝਲਕਾਂ, ਦੇਖੋ ਵੀਡੀਓ

ਇਸ ਤੋਂ ਇਲਾਵਾ ਦੱਸ ਦਈਏ ਇਹ ਗਗਨ ਕੋਕਰੀ ਦਾ ਪਹਿਲਾਂ ਡਿਊਟ ਗਾਣਾ ਹੋਣ ਜਾ ਰਿਹਾ ਹੈ। ਜਿਸ 'ਚ ਸਾਥ ਦੇਣਗੇ ਪੰਜਾਬ ਦੀ ਬੁਲੰਦ ਆਵਾਜ਼ ਦੀ ਮਾਲਕ ਪੰਜਾਬੀ ਗਾਇਕਾ ਰਮਨ ਰੋਮਾਣਾ। ਜੇ ਗੱਲ ਕਰੀਏ ਗੀਤ ਦੀ ਤਾਂ ਇੱਕ ਵਾਰ ਫਿਰ ਤੋਂ ਸ਼ਤਰਜ ਗੀਤ ਦੀ ਪੂਰੀ ਟੀਮ ਇਸ ਗੀਤ ‘ਚ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਣਗੇ। ਗੀਤ ਦੇ ਬੋਲ ਗੁਪੀ ਢਿੱਲੋਂ ਦੀ ਕਲਮ 'ਚੋਂ ਨਿਕਲੇ ਨੇ ਤੇ ਮਿਊਜ਼ਿਕ ਗੋਲਡੀ ਗਿੱਲ ਨੇ ਦਿੱਤਾ ਹੈ। ਗੱਲਬਾਤ ਗੀਤ ਦੀ ਵੀਡੀਓ ਰਾਹੁਲ ਦੱਤਾ ਨੇ ਤਿਆਰ ਕੀਤੀ ਹੈ। ਗੀਤ ਦੀ ਵੀਡੀਓ 'ਚ ਗਗਨ ਕੋਕਰੀ ਅਦਾਕਾਰੀ ਵੀ ਖੁਦ ਕਰਦੇ ਹੋਏ ਨਜ਼ਰ ਆਉਣਗੇ ਤੇ ਅਦਾਕਾਰੀ 'ਚ ਸਾਥ ਦੇਣਗੇ ਫੀਮੇਲ ਮਾਡਲ ਓਸ਼ਿਨ ਬਰਾੜ। ਫ਼ਿਲਹਾਲ ਗੀਤ ਦੇ ਰਿਲੀਜ਼ ਦੇ ਬਾਰੇ ਗਗਨ ਕੋਕਰੀ ਨੇ ਖੁਲਾਸਾ ਨਾ ਕਰਦੇ ਹੋਏ ਸਸਪੈਂਸ ਰੱਖ ਦਿੱਤਾ ਹੈ। ਹੁਣ ਦੇਖਣ ਇਹ ਹੋਵੇਗਾ ਕਿ ਗਗਨ ਕੋਕਰੀ ਦਾ ਇਹ ਗੀਤ ਕਦੋਂ ਰਿਲੀਜ਼ ਹੁੰਦਾ ਹੈ।


ਜੇ ਗੱਲ ਕਰੀਏ ਗਗਨ ਕੋਕਰੀ ਦੇ ਕੰਮ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਯਾਰਾ ਵੇ’ ਦਰਸ਼ਕਾਂ ਦੇ ਸਨਮੁਖ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਗਗਨ ਕੋਕਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ‘ਬਲੈਸਿੰਗਸ ਆਫ਼ ਰੱਬ’, ‘ਬਲੈਸਿੰਗਸ ਆਫ਼ ਬੇਬੇ’ ਤੇ ‘ਬਲੈਸਿੰਗਸ ਆਫ਼ ਬਾਪੂ’, ‘ਸ਼ੈਡ ਆਫ ਬਲੈਕ’, ‘ਇੰਪੋਸੀਬਲ’ ਵਰਗੇ ਕਈ ਸੁਪਰਹਿੱਟ ਗੀਤ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

You may also like