ਗਗਨ ਕੋਕਰੀ ਨੇ ਆਪਣੇ ਯੂਟਿਊਬ ਚੈਨਲ ਦਾ ਆਗਾਜ਼ ਕੀਤਾ ਕਿਸਾਨੀ ਗੀਤ ਦੇ ਨਾਲ, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਆਉਣ ਵਾਲੇ ਗੀਤ ‘When Farmer Speaks’ ਟੀਜ਼ਰ

written by Lajwinder kaur | January 21, 2021

ਪੰਜਾਬੀ ਗਾਇਕ ਗਗਨ ਕੋਕਰੀ ਜਿਨ੍ਹਾਂ ਨੇ ਆਪਣਾ ਨਵਾਂ ਯੂਟਿਊਬ ਚੈਨਲ ਬਣਾਇਆ ਹੈ । ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਦਾ ਆਗਾਜ਼ ਕਿਸਾਨੀ ਗੀਤ ਦੇ ਨਾਲ ਕੀਤਾ ਹੈ । ਉਹ ਬਹੁਤ ਜਲਦ ‘When Farmer Speaks’ ਗਾਣਾ ਲੈ ਕੇ ਆ ਰਹੇ ਨੇ । ਉਨ੍ਹਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਸ ਗੀਤ ਦੀ ਛੋਟੀ ਜਿਹੀ ਝਲਕ ਟੀਜ਼ਰ ਦੇ ਰੂਪ ਚ ਸ਼ੇਅਰ ਕੀਤੀ ਹੈ। inside pic of when a farmer speaks teaser out now

ਹੋਰ ਪੜ੍ਹੋ : ਹੰਕਾਰੀ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਗਾਇਕ ਜੈਜ਼ੀ ਬੀ ਨੇ ਆਪਣੇ ਨਵੇਂ ਜੋਸ਼ੀਲੇ ਗੀਤ ‘TEER PUNJAB TON’ ਦੇ ਨਾਲ, ਕਿਸਾਨਾਂ ਤੇ ਖ਼ਾਲਸਾ ਏਡ ਦੀ ਕੀਤੀ ਹੌਸਲਾ ਅਫਜ਼ਾਈ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਇਸ ਗੀਤ ਦੇ ਬੋਲ Abhi Fatehgarhia ਨੇ ਲਿਖੇ ਨੇ ਤੇ ਮਿਊਜ਼ਿਕ Rubal Jawa ਦਾ ਹੈ । ਗਾਣੇ ਦਾ ਵੀਡੀਓ Royal Singh ਨੇ ਤਿਆਰ ਕੀਤਾ ਹੈ । ਇੱਕ ਮਿੰਟ 52 ਸੈਕਿੰਡ ਦੇ ਟੀਜ਼ਰ ‘ਚ ਯੋਗਰਾਜ ਸਿੰਘ ਤੇ ਗਗਨ ਕੋਕਰੀ ਅਦਾਕਰੀ ਦੇਖਣ ਨੂੰ ਮਿਲ ਰਹੀ ਹੈ ।

inside photo of gagan kokri

ਦੱਸ ਦਈਏ ਗਗਨ ਕੋਕਰੀ ਵੀ ਆਸਟ੍ਰੇਲੀਆ ਤੋਂ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਇੰਡੀਆ ਆਏ ਹੋਏ ਨੇ । ਉਹ ਦਿੱਲੀ ਕਿਸਾਨ ਅੰਦੋਲਨ ਚ ਆਪਣੀ ਸੇਵਾਵਾਂ ਨਿਭ ਰਹੇ ਨੇ । ਬਹੁਤ ਜਲਦ ਉਹ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ ।

punjabi kisani song

 

0 Comments
0

You may also like