Advertisment

ਗਗਨ ਕੋਕਰੀ ਦੇ ਨਾਲ ਨਾਲ ਉਹਨਾਂ ਦੇ ਟੀਮ ਮੈਂਬਰ ਵੀ ਗਾਇਕੀ ਵਾਲੇ ਕੱਢਦੇ ਨੇ ਵੱਟ, ਦੇਖੋ ਵੀਡੀਓ

author-image
By Aaseen Khan
New Update
ਗਗਨ ਕੋਕਰੀ ਦੇ ਨਾਲ ਨਾਲ ਉਹਨਾਂ ਦੇ ਟੀਮ ਮੈਂਬਰ ਵੀ ਗਾਇਕੀ ਵਾਲੇ ਕੱਢਦੇ ਨੇ ਵੱਟ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਅਤੇ ਅਦਾਕਾਰ ਗਗਨ ਕੋਕਰੀ ਅਕਸਰ ਆਪਣੇ ਗਾਣਿਆਂ ਅਤੇ ਲਾਈਵ ਪਰਫਾਰਮੈਂਸ ਦੇ ਚਲਦਿਆਂ ਚਰਚਾ 'ਚ ਰਹਿੰਦੇ ਹਨ। ਪਰ ਇਸ ਵਾਰ ਉਹਨਾਂ ਦੇ ਟੀਮ ਮੈਂਬਰ ਸ਼ੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਜੀ ਹਾਂ ਗਗਨ ਕੋਕਰੀ ਦੇ ਕੀ ਬੋਰਡ ਪਲੇਅਰ ਅਖ਼ਤਰ ਦਾ ਵੀਡੀਓ ਉਹਨਾਂ ਵੱਲੋਂ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ਜਿਸ ਦੇ ਚਲਦਿਆਂ ਉਹਨਾਂ ਦੀਆਂ ਤਾਰੀਫਾਂ ਹੋ ਰਹੀਆਂ ਹਨ।
Advertisment
ਇਸ ਵੀਡੀਓ 'ਚ ਉਹਨਾਂ ਦੇ ਲਾਈਵ ਅਖਾੜਿਆਂ 'ਚ ਕੀਅ ਬੋਰਡ ਪਲੇਅ ਕਰਨ ਵਾਲੇ ਅਖਤਰ ਕੀਅ ਬੋਰਡ ਦੇ ਨਾਲ ਨਾਲ ਗਾਇਕ ਸਰਦੂਲ ਸਿਕੰਦਰ ਦਾ ਗੀਤ ਗਾਉਂਦੇ ਹੋਏ ਵੀ ਸੁਣਾਈ ਦੇ ਰਹੇ ਹਨ। ਗਗਨ ਕੋਕਰੀ ਦਾ ਕਹਿਣਾ ਹੈ 'ਅਖਤਰ ਕਿਆ ਬਾਤ ਏ ਮੇਰਾ ਕੀਅ ਬੋਰਡ ਪਲੇਅਰ ਅਤੇ ਮੇਰੇ ਲਾਈਵ ਬੈਂਡ ਦਾ ਹੁਨਰਮੰਦ ਟੀਮ ਮੈਂਬਰ, ਸੁਣੋ ਤੇ ਦੱਸੋ ਕਿਵੇਂ ਲੱਗਿਆ ਸਭ ਨੂੰ,ਇਸ ਤਰ੍ਹਾਂ ਅਸੀਂ ਕਰਦੇ ਹਾਂ ਅਵਾਜ਼ ਚੈੱਕ'। ਹੋਰ ਵੇਖੋ : ਧਰਤੀ ਨੂੰ ਬਚਾਉਣ ਲਈ ਅਜਿਹੀ ਸੇਵਾ ਨਿਭਾ ਰਹੇ ਹਨ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ
 
View this post on Instagram
 

People will stare make it worth their while ? NEXT song first look in few days ? TOMORROW see u NEW YORK ?

A post shared by Gagan Kokri (@gagankokri) on

ਗਗਨ ਕੋਕਰੀ ਆਪ ਤਾਂ ਚੰਗੇ ਗਾਇਕ ਹਨ ਹੀ ਨਾਲ ਹੀ ਉਹਨਾਂ ਦੇ ਟੀਮ ਮੈਂਬਰ ਵੀ ਗਾਇਕੀ ਵਾਲੇ ਵੱਟ ਕੱਢਦੇ ਹਨ। ਅਜਿਹੀ ਟੀਮ ਦੇ ਸਾਥ ਦੇ ਚਲਦਿਆਂ ਹੀ ਕੋਈ ਵਿਅਕਤੀ ਆਪਣਾ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਦੁਨੀਆਂ ਭਰ 'ਚ ਨਾਮ ਰੌਸ਼ਨ ਕਰਦਾ ਹੈ। ਲਾਟੂ, ਅਤੇ ਯਾਰਾ ਵੇ ਵਰਗੀਆਂ ਪੰਜਾਬੀ ਫ਼ਿਲਮਾਂ ਦੇਣ ਵਾਲੇ ਗਗਨ ਕੋਕਰੀ ਦੇ ਗੀਤ ਵੀ ਦਰਸ਼ਕਾਂ ਦੀ ਪਹਿਲੀ ਪਸੰਦ 'ਚ ਬਣੇ ਰਹਿੰਦੇ ਹਨ। ਉਹਨਾਂ ਦਾ ਇਹ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment