‘ਗੱਲ ਕਰਕੇ’ ਗਾਣਾ ਅਸੀਸ ਕੌਰ ਦੀ ਆਵਾਜ਼ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | October 02, 2019

ਇੰਦਰ ਚਾਹਲ ਦੀ ਆਵਾਜ਼ ਆਏ ਗੀਤ ‘ਗੱਲ ਕਰਕੇ’ ਜਿਸ ਨੂੰ ਨੌਜਵਾਨ ਪੀੜੀ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜਿਸਦੇ ਚੱਲਦੇ ਇਕ ਵਾਰ ਫਿਰ ਤੋਂ ਇਸ ਗੀਤ ਨੂੰ ਫੀਮੇਲ ਵਰਜ਼ਨ ਦਾ ਤੜਕਾ ਲਾ ਕੇ ਦਰਸ਼ਕਾਂ ਦੀ ਕਚਹਿਰੀ ਚ ਪੇਸ਼ ਕੀਤਾ ਗਿਆ ਹੈ।  ਜੀ ਹਾਂ ਗੱਲ ਕਰਕੇ ਨੂੰ ਬਾਲੀਵੁੱਡ ਗਾਇਕਾ ਅਸੀਸ ਕੌਰ ਦੀ ਆਵਾਜ਼ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਨੰਬਰ ਇੱਕ ਉੱਤੇ ਛਾਇਆ ਹੋਇਆ ਹੈ। ਹੋਰ ਵੇਖੋ:ਮਿਲੋ DSP ਗੁਰਜੋਤ ਸਿੰਘ ਕਲੇਰ ਨੂੰ ਜਿਹੜੇ ਆਪਣੀ ਗਾਇਕੀ ਦੇ ਨਾਲ ਜਿੱਤ ਰਹੇ ਨੇ ਸਭ ਦਾ ਦਿਲ, ਦੇਖੋ ਪੀਟੀਸੀ ਪੰਜਾਬੀ ਨਾਲ ਖ਼ਾਸ ਮੁਲਾਕਾਤ ਜੇ ਗੱਲ ਕਰੀਏ ਇਸ ਗਾਣੇ ਦੇ ਬੋਲ ਬੱਬੂ ਦੀ ਕਲਮ ਚੋਂ  ਹੀ ਨਿਕਲੇ ਨੇ ਤੇ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਗੁਰਿੰਦਰ ਬਾਵਾ ਨੇ ਤਿਆਰ ਕੀਤੀ ਹੈ। ਇਸ ਵੀਡੀਓ 'ਚ ਸਿਧਾਰਥ ਨਿਗਮ ਤੇ ਅਨੁਸ਼ਕਾ ਸੇਨ ਨੇ ਅਦਾਕਾਰੀ ਨਾਲ ਵੀਡੀਓ 'ਚ ਚਾਰ ਚੰਨ ਲਗਾ ਦਿੱਤੇ ਨੇ। ਗਾਣੇ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

0 Comments
0

You may also like