5000 ਬੈਠਕਾਂ ਅਤੇ 3000 ਡੰਡ ਕੱਢਦਾ ਸੀ ਦੰਗਲ ਦਾ ਬੇਤਾਜ਼ ਬਾਦਸ਼ਾਹ ਗਾਮਾ ਪਹਿਲਵਾਨ, ਜਾਣੋਂ ਜ਼ਿੰਦਗੀ ਦੀ ਪੂਰੀ ਕਹਾਣੀ  

Written by  Rupinder Kaler   |  February 08th 2019 01:20 PM  |  Updated: April 11th 2019 06:04 PM

5000 ਬੈਠਕਾਂ ਅਤੇ 3000 ਡੰਡ ਕੱਢਦਾ ਸੀ ਦੰਗਲ ਦਾ ਬੇਤਾਜ਼ ਬਾਦਸ਼ਾਹ ਗਾਮਾ ਪਹਿਲਵਾਨ, ਜਾਣੋਂ ਜ਼ਿੰਦਗੀ ਦੀ ਪੂਰੀ ਕਹਾਣੀ  

ਦੰਗਲ ਦਾ ਬੇਤਾਜ਼ ਬਾਦਸ਼ਾਹ ਜਿਸ ਨੇ 17 ਸਾਲ ਦੀ ਉਮਰ ਵਿੱਚ ਹੀ ਪਹਿਲਵਾਨੀ ਦੇ ਉਹ ਦਾਅਪੇਚ ਦਿਖਾ ਦਿੱਤੇ ਸਨ ਜਿਹੜੇ ਵੱਡੇ ਵੱਡੇ ਪਹਿਲਵਾਨਾਂ ਨੂੰ ਚਿੱਤ ਕਰ ਦਿੰਦੇ ਸਨ । ਜੀ ਹਾਂ ਇੱਥੇ ਗੱਲ ਗਾਮਾ ਪਹਿਲਵਾਨ ਦੀ ਹੋ ਰਹੀ ਹੈ । ਗਾਮਾ ਪਹਿਲਵਾਨ ਦਾ  ਜਨਮ  ਗੁਰੂਆਂ ਦੀ ਧਰਤੀ ਅੰਮ੍ਰਿਤਸਰ ਵਿੱਚ 21 ਮਈ 1880 ਨੂੰ ਮੁਹੰਮਦ ਅਜ਼ੀਜ਼ ਬਖ਼ਸ਼ ਦੇ ਘਰ ਹੋਇਆ ਸੀ। ਗਾਮੇ ਦਾ ਅੱਬੂ ਮੁਹੰਮਦ ਅਜ਼ੀਜ਼ ਬਖ਼ਸ਼ ਵੀ ਪਹਿਲਵਾਨ ਸੀ, ਅਤੇ ਅਖਾੜਿਆਂ ਵਿੱਚ ਜ਼ੋਰ ਅਜਮਾਈ ਲਈ ਉਤਰਿਆ ਕਰਦਾ ਸੀ। 'ਗਾਮਾ ਪਹਿਲਵਾਨ' ਅਤੇ 'ਸ਼ੇਰੇ ਪੰਜਾਬ' ਦੇ ਨਾਅ ਤੋਂ ਵੀ ਪ੍ਰਸਿੱਧ ਸੀ।

Gama Pehalwan Gama Pehalwan

ਉਸ ਨੇ ਲਗਭਗ 50 ਸਾਲ ਪਹਿਲਵਾਨੀ ਕੀਤੀ ਅਤੇ 5000 ਤੋਂ ਵੀ ਵੱਧ ਅਖਾੜਿਆਂ ਵਿੱਚ ਉਤਰਿਆ। ਗਾਮੇ ਨੂੰ ਪੂਰੀ ਜ਼ਿੰਦਗੀ ਕਦੇ ਹਾਰ ਦਾ ਮੂੰਹ ਨਹੀਂ ਸੀ ਵੇਖਣਾ ਪਿਆ। ਅਸਲ ਵਿੱਚ ਗਾਮੇ ਦੇ ਪਰਿਵਾਰ ਦਾ ਸਬੰਧ ਦਤੀਆ ਰਿਆਸਤ ਨਾਲ ਸੀ। ਉਥੋਂ ਦੇ ਸ਼ਾਸ਼ਕ ਭਵਾਨੀ ਸਿੰਘ ਨੇ ਅਲੂੰਏ ਜਿਹੇ ਗਾਮੇ ਅਤੇ ਉਹਦੇ ਭਾਈ ਇਮਾਮ ਬਖ਼ਸ਼ ਨੂੰ ਆਪਣੀ ਸਰਪ੍ਰਸਤੀ ਹੇਠ ਰੱਖਿਆ ਹੋਇਆ ਸੀ। ਪਰ ਜੰਮੂ ਰਿਆਸਤ ਦੇ ਰਾਜਾ ਗੁਲਾਬ ਚੰਦ ਵੱਲੋਂ ਸਤਾਉਣ ਸਦਕਾ ਇਸ ਪਰਿਵਾਰ ਨੂੰ ਪੰਜਾਬ ਵਿੱਚ ਆਉਂਣਾ ਪਿਆ ਸੀ। ਇਸ ਸਭ ਦੇ ਚਲਦੇ ਗਾਮਾ ਦਾ ਮਾਮਾ ਉਸ ਨੂੰ ਜੋਧਪੁਰ ਦੇ ਰਾਜਾ ਜਸਵੰਤ ਸਿੰਘ ਕੋਲ ਵਰਜਿਸ਼ ਮੁਕਾਬਲੇ ਵਿੱਚ ਲੈ ਗਿਆ। ਰਾਜੇ ਨੇ ਗਾਮਾ ਨੂੰ ਆਪਣੇ ਸ਼ਾਹੀ ਪਹਿਲਵਾਨਾਂ ਵਿੱਚ ਸ਼ਾਮਿਲ ਕਰ ਲਿਆ । ਗਾਮੇ ਨੇ ਸਿਰਫ਼ 10 ਸਾਲ ਦੀ ਉਮਰ ਵਿੱਚ ਜੋਧਪੁਰ ਪਹਿਲਵਾਨੀ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਛੋਟੀ ਉਮਰ ਵਿੱਚ ਹੀ ਉਹ 5੦੦ ਬੈਠਕਾਂ ਅਤੇ 500 ਡੰਡ ਕੱਢਣ 'ਚ ਸਮਰੱਥ ਸੀ। ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ, ਇਨਾਂ ਦੀ ਗਿਣਤੀ ਵਧਕੇ 5000 ਬੈਠਕਾਂ ਅਤੇ 3000 ਡੰਡ ਤੱਕ ਜਾ ਪਹੁੰਚੀ।

gama-pehalwan gama-pehalwan

ਇਹ ਉਸ ਦਾ ਰੋਜ਼ ਦਾ ਨਿਯਮ ਸੀ ਜਦੋਂ ਕਿ ਬਾਕੀ ਪਹਿਲਵਾਨ 1000 ਤੋਂ ਵੱਧ ਬੈਠਕਾਂ ਨਹੀਂ ਸੀ ਕੱਢ ਸਕਿਆ ਕਰਦੇ। ਜੋਧਪੁਰ ਦੇ ਮਹਾਰਾਜਾ ਨੇ ਗਾਮੇ ਦੀ ਵਿਸ਼ੇਸ਼ ਸ਼ੋਅ ਪ੍ਰਾਪਤੀ ਲਈ ਉਸਨੂੰ ਵਿਜੇਤਾ ਐਲਾਨ ਕਰ ਦਿੱਤਾ। ਗੁਲਾਮ ਮੁਹੰਮਦ ਦੇ ਪਿਤਾ ਮੁਹੰਮਦ ਅਜ਼ੀਜ਼ ਬਖ਼ਸ਼ ਖ਼ੁਦ ਇੱਕ ਭਲਵਾਨ ਸਨ। ਪਰ ਮੁਸੀਬਤ ਦਾ ਸਮਾਂ ਉਦੋਂ ਆਗਿਆ ਜਦੋਂ 4 ਸਾਲ ਦੇ ਗਾਮੇ ਦੇ ਪਿਤਾ ਦਾ ਇੰਤਕਾਲ ਹੋ ਗਿਆ। ਗਾਮੇ ਨੇ ਆਪਣੇ ਭਰਾ ਇਮਾਮ ਬਖ਼ਸ਼ ਅਤੇ ਮਾਧੋ ਸਿੰਘ ਤੋਂ ਹੀ ਪਹਿਲਵਾਨੀ ਦੇ ਗੁਰ ਸਿੱਖੇ ਸਨ ।ਗਾਮੇ ਦਾ ਕੱਦ ਤਾਂ ਭਾਵੇਂ ਸਧਾਰਣ ਸੀ,ਪਰ ਭਾਰ 250 ਪੌਂਡ ਸੀ। ਉਹਦੀ ਛਾਤੀ ਦਾ ਘੇਰਾ 56 ਇੰਚ ਤੇ ਡੌਲੇ 17 ਇੰਚ ਸਨ।

Pehalwan Who Inspired Bruce Lee Pehalwan Who Inspired Bruce Lee

ਉਸ ਨੇ ਦੁਨੀਆਂ ਦੇ ਨਾਮੀ ਅਤੇ ਭਾਰਤ ਦੇ ਸਾਰੇ ਪਹਿਲਵਾਨਾਂ ਨੂੰ ਚਿੱਤ ਕਰਕੇ ਪਹਿਲਵਾਨੀ ਦੀ ਦੁਨੀਆਂ 'ਚ ਆਪਣਾ ਸਿੱਕਾ ਜਮਾਇਆ । ਭਾਰਤ ਵਿੱਚ ਉਸ ਦੇ ਵਿਰੁੱਧ ਅਖਾੜੇ 'ਚ ਉਤਰਨ ਵਾਲਾ ਰਹੀਮ ਬਖ਼ਸ਼ ਸੁਲਤਾਨ ਨਾਲ ਸਭ ਤੋਂ ਔਖਾ ਮੁਕਾਬਲਾ ਸੀ। 5 ਫੁੱਟ 7 ਇੰਚ ਦਾ ਗਾਮਾ ਜਦ 19 ਸਾਲ ਦਾ ਸੀ ਤਾਂ ਪਹਿਲੀ ਵਾਰ ਉਸ ਨੇ 7 ਫੁੱਟ ਦੇ ਰਹੀਮ ਨਾਲ ਕੁਸ਼ਤੀ ਲੜੀ ਜੋ ਕਈ ਘੰਟੇ ਚੱਲੀ। ਇਸ ਕੁਸ਼ਤੀ ਦਾ ਮੁਕਾਬਲਾ ਬਰਾਬਰ ਰਿਹਾ। ਕੁਝ ਸਾਲ ਬਾਅਦ ਅਲਾਹਾਬਾਦ 'ਚ ਇੱਕ ਵਾਰੀ ਫਿਰ ਦੋਵੇਂ ਅਖਾੜੇ 'ਚ ਉਤਰੇ ਤੇ ਗਾਮਾ ਨੇ ਰਹੀਮ ਨੂੰ ਹਰਾ ਕੇ 'ਰੁਸਤਮ-ਏ-ਹਿੰਦ' ਦਾ ਖਿਤਾਬ ਹਾਸਲ ਕੀਤਾ।

Gama Pehalwan Gama Pehalwan

ਰਹੀਮ ਨੂੰ ਹਰਾਉਣ ਤੋਂ ਬਾਅਦ ਉਸ ਨੇ 1816 'ਚ ਭਾਰਤ ਦੇ ਉਸ ਸਮੇਂ ਦੇ ਸਭ ਤੋਂ ਤਾਕਤਵਰ ਪਹਿਲਵਾਨ ਪੰਡਿਤ ਬਿੱਦੂ ਨੂੰ ਹਰਾਇਆ। ਇਸ ਤੋਂ ਇਲਾਵਾ ਉਸ ਨੇ ਫਰਾਂਸ, ਸਵਿਟਜ਼ਰਲੈਂਡ, ਪੋਲੈਂਡ, ਸਵੀਡਨ ਆਦਿ ਕਈ ਦੇਸ਼ਾਂ ਦੇ ਚੈਂਪੀਅਨਾਂ ਨੂੰ ਕੁਸ਼ਤੀ ਦੇ ਮੈਦਾਨ 'ਚ ਮਾਤ ਦਿੱਤੀ। ਗਾਮਾ ਉਦੋਂ 19 ਵਰਿਆਂ ਦਾ ਸੀ ਜਦ ਉਸ ਨੇ ਭਾਰਤੀ ਰੈਸਲਿੰਗ ਚੈਪੀਅਨ ਮੱਧ ਉਮਰ ਦੇ ਰਹੀਮ ਬਖ਼ਸ਼ ਸੁਲਤਾਨੀਵਾਲਾ ਜੋ ਗੁਜਰਾਂਵਾਲਾ ਨਾਲ ਸਬੰਧਤ ਸੀ ਨੂੰ ਮੁਕਾਬਲੇ ਲਈ ਵੰਗਾਰਿਆ। ਰਹੀਮ 7 ਫੁੱਟਾ ਅਤੇ ਗਾਮਾ 5 ਫੁੱਟ 7 ਇੰਚ ਦਾ ਸੀ। ਇਸ ਲਈ ਰਹੀਮ ਨੂੰ ਇਹ ਮੁਕਾਬਲਾ ਜਿੱਤਣਾ ਔਖਾ ਨਹੀਂ ਸੀ ਜਾਪਦਾ ਭਲਵਾਨੀ ਦੇ ਸ਼ਾਹ ਸਵਾਰ ਗਾਮੇ ਨੇ 1927 ਤੱਕ ਕੁਸ਼ਤੀ ਲੜਨ ਦੇ ਚੈਂਪੀਅਨਾਂ ਨੂੰ ਖੂੰਜੇ ਲਾਈ ਰੱਖਿਆ।

Gama Pehalwan Gama Pehalwan

ਉਸ ਨੂੰ ਮਹਾਰਾਜਾ ਪਟਿਆਲਾ ਨੇ ਵਧੀਆ ਸਹੂਲਤਾਂ ਅਤੇ ਪੂਰੀ ਖ਼ੁਰਾਕ ਦੇ ਕੇ ਆਪਣੇ ਕੋਲ ਰੱਖੀ ਰੱਖਿਆ। ਏਸੇ ਦੌਰਾਂਨ 10 ਸਤੰਬਰ 1910 ਨੂੰ ਲੰਡਨ ਦੇ ਸ਼ੈਫਰਡ ਬੁਸ਼ ਸਟੇਡੀਅਮ ਵਿਚਲੇ ਜਾਨ ਬੁੱਲ ਵਰਲਡ ਚੈਂਪੀਅਨਸ਼ਿਪ ਮੁਕਾਬਲੇ ਲਈ ਗਾਮੇ ਨੂੰ ਬੰਗਾਲ ਦੇ ਸੇਠ ਸ਼ਰਤ ਕੁਮਾਰ ਨੇ ਭੇਜ ਦਿੱਤਾ। ਪਰ ਜਦ ਗਾਮੇ ਨੂੰ ਅਯੋਗ ਕਿਹਾ ਗਿਆ ਤਾਂ ਉਸ ਨੇ 5 ਮਿੰਟ ਘੁਲਣ ਵਾਲੇ ਨੂੰ 15 ਪੌਡ ਦੇਣਾ ਕਹਿਕੇ ਝੰਡੀ ਚੁੱਕ ਲਈ। ਇਸ ਚੈਲਿੰਜ ਤਹਿਤ ਗਾਮੇ ਨੇ ਅਮਰੀਕਾ ਦੇ ਰੋਲਰ ਨੂੰ ਚਿੱਤ ਕਰਨ ਮਗਰੋਂ ਦੋ ਦਿਨਾਂ ਵਿੱਚ ਕਈ ਹੋਰਨਾਂ ਨੂੰ ਵੀ ਰੋਲ ਧਰਿਆ।

Gama Pehalwan Gama Pehalwan

ਇਹ ਵੇਖ ਉਹਦਾ ਮੁਕਾਬਲਾ ਵਿਸ਼ਵ ਜੇਤੂ ਪੋਲੈਂਡ ਵਾਸੀ ਸਟੈਨਲੀ ਜ਼ਬਿਸਕੋ ਨਾਲ 10 ਸਤੰਬਰ 1910 ਨੂੰ ਕਰਵਾਇਆ ਗਿਆ। ਜਿਸਦਾ 2 ਘੰਟੇ 40 ਮਿੰਟ ਤੱਕ ਜਿੱਤ-ਹਾਰ ਦਾ ਫੈਸਲਾ ਨਾ ਹੋ ਸਕਿਆ। ਗਾਮੇ ਦੀ ਦੂਜੀ ਪਤਨੀ ਵਜ਼ੀਰ ਬੇਗਮ ਤੋਂ 5 ਪੁੱਤ ਅਤੇ 4 ਧੀਆਂ ਨੇ ਜਨਮ ਲਿਆ। ਪਰ ਕੋਈ ਨਾ ਬਚਿਆ। ਸਭ ਤੋਂ ਛੋਟਾ ਜਲਾਲ ਖਾਂ ਹੀ 1932 ਤੋਂ 1945 ਤੱਕ ਜੀਵਿਆ।

Gama Pehalwan Gama Pehalwan

1947 ਦੀ ਵੰਡ ਮਗਰੋਂ ਉਹ ਪਾਕਿਸਤਾਨ ਚਲਾ ਗਿਆ, ਜਿੱਥੇ ਉਸ ਨੇ ਆਪਣੀ ਬਾਕੀ ਜ਼ਿੰਦਗੀ ਆਪਣੇ ਭਰਾ ਇਮਾਮ ਬਖ਼ਸ਼ ਅਤੇ ਭਤੀਜੇ ਭੋਲੂ ਭਰਾਵਾਂ ਨਾਲ ਬਤੀਤ ਕੀਤੀ ।ਇੱਕ ਝੁੱਗੀਨੁਮਾਂ ਘਰ ਵਿੱਚ ਟੱਪਰੀਵਾਸਾਂ ਵਾਂਗ ਦਿਨ ਬਤੀਤ ਕੀਤੇ ਸਖ਼ਤ ਮਿਹਨਤ ਨਾਲ ਜਿੱਤੀਆਂ 7 ਵਿੱਚੋਂ 6 ਗੁਰਜਾਂ ਵੀ ਪੇਟ ਦੀ ਅੱਗ ਬੁਜਾਣ ਲਈ ਅਤੇ ਬਿਮਾਰੀ ਦੇ ਖ਼ਰਚਿਆਂ ਲਈ ਵੇਚਣੀਆਂ ਪਈਆਂ। ਰੁਸਤੁਮ–ਇ-ਜ਼ਮਾਂ ਗਾਮਾ 82 ਵਰਿਆਂ ਦੀ ਉਮਰ ਬਿਤਾ ਕੇ ਲਾਹੌਰ ਦੇ ਮਿਓ ਹਸਪਤਾਲ ਵਿੱਚ 22 ਮਈ 1960 ਨੂੰ ਮੌਤ ਹੱਥੋਂ ਜ਼ਿੰਦਗੀ ਦਾ ਆਖ਼ਰੀ ਘੋਲ ਹਾਰ ਗਿਆ । 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network