ਸਲਮਾਨ ਖ਼ਾਨ ਦੀ ਭੈਣ ਦੇ ਘਰ ਪਹੁੰਚੇ ਕੈਟਰੀਨਾ ਕੈਫ-ਵਿੱਕੀ ਕੌਸ਼ਲ, ਜੋੜੀ ਨੇ ਕੀਤੇ ਗਣਪਤੀ ਦੇ ਦਰਸ਼ਨ

written by Lajwinder kaur | August 31, 2022

Katrina Kaif-Vicky Kaushal Attend Ganesh Chaturthi Celebrations Hosted By Arpita Khan Sharma: ਕੈਟਰੀਨਾ ਕੈਫ ਨੇ ਭਲੇ ਹੀ ਖਾਨ ਪਰਿਵਾਰ ਨੂੰ ਆਪਣੇ ਵਿਆਹ 'ਚ ਨਾ ਬੁਲਾਇਆ ਹੋਵੇ ਪਰ ਇਸ ਪਰਿਵਾਰ ਨਾਲ ਉਸ ਦਾ ਹਮੇਸ਼ਾ ਗੂੜ੍ਹਾ ਰਿਸ਼ਤਾ ਰਹੇਗਾ ਅਤੇ ਹੁਣ ਕੈਟਰੀਨਾ ਨੇ ਇਕ ਵਾਰ ਫਿਰ ਇਸ ਨੂੰ ਸਹੀ ਸਾਬਤ ਕਰ ਦਿੱਤਾ ਹੈ। ਕੈਟਰੀਨਾ ਅੱਜ ਵਿਆਹ ਤੋਂ ਬਾਅਦ ਪਹਿਲੀ ਵਾਰ ਸਲਮਾਨ ਦੀ ਭੈਣ ਅਰਪਿਤਾ ਦੇ ਘਰ ਪਹੁੰਚੀ।

ਹੋਰ ਪੜ੍ਹੋ : Ganesh Chaturthi: ਕਲਾਕਾਰ ਦੀ ਕਲਾਕਾਰੀ! ਪੁਸ਼ਪਾ ਦੇ ਕ੍ਰੇਜ਼ ਨਾਲ ਬਣਾਈ ਗਣਪਤੀ ਬੱਪਾ ਦੀ ਮੂਰਤੀ, ਦੇਖੋ ਫੋਟੋ

bollywood couple image source instagram

ਸ਼ਰਾਰਾ ਸੂਟ, ਖੁੱਲ੍ਹੇ ਵਾਲਾਂ, ਮੇਕਅੱਪ ਅਤੇ ਪੂਰੀ ਤਰ੍ਹਾਂ ਦੇਸੀ ਸਟਾਈਲ ਵਿੱਚ ਸੱਜੀ ਕੈਟਰੀਨਾ ਕੈਫ ਨੇ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਕੈਟਰੀਨਾ ਕੈਫ ਵਿੱਕੀ ਕੌਸ਼ਲ ਦਾ ਹੱਥ ਫੜ ਕੇ ਆਪਣੇ ਚਿਹਰੇ 'ਤੇ ਇੱਕ ਵੱਡੀ ਮੁਸਕਰਾਹਟ ਦੇ ਨਾਲ ਫੋਟੋ ਖਿਚਵਾਉਂਦੀ ਨਜ਼ਰ ਆਈ। ਦੱਸ ਦੇਈ ਇਹ ਜੋੜੀ ਗਣਪਤੀ ਦਰਸ਼ਨ ਲਈ ਅਰਪਿਤਾ ਦੇ ਘਰ ਪਹੁੰਚੀ ਸੀ। ਵਿੱਕੀ ਕੌਸ਼ਲ ਵੀ ਰਵਾਇਤੀ ਲੁੱਕ ਵਿੱਚ ਨਜ਼ਰ ਆਏ।

inside image of katrina kaif image source instagram

ਦੋਵਾਂ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ ਅਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਕਾਫੀ ਪਿਆਰ ਲੁੱਟਾ ਰਹੇ ਹਨ। ਦੋਵਾਂ ਦੀ ਜੋੜੀ ਸੱਚਮੁੱਚ ਸ਼ਾਨਦਾਰ ਲੱਗ ਰਹੀ ਹੈ। ਦੱਸ ਦਈਏ ਕੈਟਰੀਨਾ ਅਰਪਿਤਾ ਦੇ ਬਹੁਤ ਕਰੀਬ ਹੈ ਅਤੇ ਇਹ ਰਿਸ਼ਤਾ ਅੱਜ ਵੀ ਜਾਰੀ ਹੈ।

katrina kaif image vicky kaushal image source instagram

ਇਸ ਮੌਕੇ 'ਤੇ ਸਲਮਾਨ ਖਾਨ ਦੀ ਮਤਰੇਈ ਮਾਂ ਹੈਲਨ ਨੂੰ ਵੀ ਅਰਪਿਤਾ ਦੇ ਘਰ ਦੇਖਿਆ ਗਿਆ। ਹਰ ਵਾਰ ਅਰਪਿਤਾ ਗਣਪਤੀ ਨੂੰ ਆਪਣੇ ਘਰ ਲੈ ਕੇ ਆਉਂਦੀ ਹੈ ਅਤੇ ਫਿਰ ਬਾਲੀਵੁੱਡ ਦੇ ਸਾਰੇ ਸਿਤਾਰੇ ਦਰਸ਼ਨਾਂ ਲਈ ਉੱਥੇ ਪਹੁੰਚ ਜਾਂਦੇ ਹਨ।

You may also like