ਨੇਹਾ ਧੂਪੀਆ ਨੇ ਬੇਬੀ ਬੰਪ ਫਲਾਂਟ ਕਰਦੇ ਹੋਏ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ

written by Lajwinder kaur | September 14, 2021

ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ (Neha Dhupia) ਜੋ ਕਿ ਬਹੁਤ ਜਲਦ ਦੂਜੀ ਵਾਰ ਮੰਮੀ ਬਣਨ ਜਾ ਰਹੀ ਹੈ। ਏਨੀਂ ਦਿਨੀਂ ਉਹ ਆਪਣੀ ਪ੍ਰੈਂਗਨੇਸੀ ਟਾਈਮ ਨੂੰ ਇਨਜੁਆਏ ਕਰ ਰਹੀ ਹੈ। ਉਨ੍ਹਾਂ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ।

bollywood actress neha dupia image source- instagram

ਹੋਰ ਪੜ੍ਹੋ : ਦੇਬੀ ਮਖਸੂਸਪੁਰੀ ਨੇ ਵੀ ਸਾਂਝਾ ਕੀਤਾ ਆਪਣੀ ਮਿਊਜ਼ਿਕ ਐਲਬਮ ‘Tera Naam’ ਦੇ ਪਹਿਲੇ ਗੀਤ ਦਾ ਪੋਸਟਰ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਇੱਕ ਨਹੀਂ ਸਗੋਂ ਪੂਰੀਆਂ ਨੌ ਤਸਵੀਰਾਂ ਪੋਸਟ ਕੀਤੀਆਂ ਨੇ। ਪਹਿਲੀ ਤਸਵੀਰ ‘ਚ ਉਹ ਗਣਪਤੀ ਨੂੰ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਫੀਲਿੰਗ blessed 💚🤰… #ganeshchaturthi #ganpatibappamorya’ । ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

inside image of neha dupia with fans image source- instagram

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਲਿਆ ਆਪਣਾ ਨਵਾਂ ਘਰ, ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

ਸਾਲ 2018 ਵਿੱਚ ਅੰਗਦ ਬੇਦੀ ਤੇ ਨੇਹਾ ਧੂਪੀਆ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵਾਂ ਜਣਿਆਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਦੱਸ ਦਈਏ ਇਸ ਤੋਂ ਪਹਿਲਾਂ ਦੋਵਾਂ ਜਣੇ ਇੱਕ ਧੀ ਦੇ ਮਾਪੇ ਨੇ। ਦੋਵਾਂ ਨੇ ਆਪਣੀ ਧੀ ਦਾ ਨਾਂਅ ਮੇਹਰ ਬੇਦੀ ਰੱਖਿਆ ਹੋਇਆ ਹੈ। ਬਹਤੁ ਜਲਦ ਮੇਹਰ ਵੱਡੀ ਭੈਣ ਬਣਨ ਜਾ ਰਹੀ ਹੈ।

 

 

View this post on Instagram

 

A post shared by Neha Dhupia (@nehadhupia)

0 Comments
0

You may also like