Advertisment

‘ਗੈਂਗਲੈਂਡ ਇਨ ਮਦਰ ਲੈਂਡ’ ਪੰਜਾਬੀ ਵੈੱਬ ਸੀਰੀਜ਼ ‘ਚ ਨਜ਼ਰ ਆਉਣਗੇ ਪੰਜਾਬ ਦੇ ਮਸ਼ਹੂਰ ਗਾਇਕ, ਅਦਾਕਾਰ ਤੇ ਮਾਡਲ

author-image
By Lajwinder kaur
New Update
‘ਗੈਂਗਲੈਂਡ ਇਨ ਮਦਰ ਲੈਂਡ’ ਪੰਜਾਬੀ ਵੈੱਬ ਸੀਰੀਜ਼ ‘ਚ ਨਜ਼ਰ ਆਉਣਗੇ ਪੰਜਾਬ ਦੇ ਮਸ਼ਹੂਰ ਗਾਇਕ, ਅਦਾਕਾਰ ਤੇ ਮਾਡਲ
Advertisment
‘ਗੈਂਗਲੈਂਡ ਇਨ ਮਦਰ ਲੈਂਡ’ ਪੰਜਾਬੀ ਵੈੱਬ ਸੀਰੀਜ਼ ‘ਚ ਨਜ਼ਰ ਆਉਣਗੇ ਪੰਜਾਬ ਦੇ ਮਸ਼ਹੂਰ ਗਾਇਕ, ਅਦਾਕਾਰ ਤੇ ਮਾਡਲ: ਪੰਜਾਬੀ ਇੰਡਸਟਰੀ ‘ਚ ਵੀ ਵੈੱਬ ਸੀਰੀਜ਼ ਦਾ ਟ੍ਰੇਂਡ ਸ਼ੁਰੂ ਹੋ ਚੁੱਕਿਆ ਹੈ। ਤੇ ਇਹਨਾਂ ਵੈੱਬ ਸੀਰੀਜ਼ ਨੂੰ ਲੋਕਾਂ ਵੱਲੋਂ ਵੀ ਭਰਵਾਂ ਹੁੰਗਰਾ ਮਿਲ ਰਿਹਾ ਹੈ। ਜਿਸ ਦੇ ਚਲਦੇ ਪੰਜਾਬੀ ਇੰਟਰਟੈਨਮੈਂਟ ਇੰਡਸਟਰੀ ਦੇ ਵਿਕਾਸ ਦੇ ਕਾਰਨ ਹੁਣ ਕਈ ਪੰਜਾਬੀ ਨਿਰਮਾਤਾਵਾਂ ਨੇ ਕੁਝ ਵੱਖਰੀ ਕਿਸਮ ਦੀ ਕੋਸ਼ਿਸ਼ ਕਰਨ ਦਾ ਯਤਨ ਕਰ ਰਹੇ ਹਨ।  ‘ਗੈਂਗਲੈਂਡ ਇਨ ਮਦਰ ਲੈਂਡ’ ਪੰਜਾਬੀ ਵੈੱਬ ਸੀਰੀਜ਼ ‘ਚ ਨਜ਼ਰ ਆਉਣਗੇ ਪੰਜਾਬ ਦੇ ਮਸ਼ਹੂਰ ਗਾਇਕ, ਅਦਾਕਾਰ ਤੇ ਮਾਡਲ ਦੱਸ ਦੇਈਏ ਕਿ ‘ਯਾਰ ਜਿਗਰੀ ਕਸੂਤੀ ਡਿਗਰੀ’ ਵੈੱਬ ਸੀਰੀਜ਼ ‘ਚ ਨੂੰ ਲੋਕਾਂ ਕਾਫੀ ਪਸੰਦ ਕੀਤਾ ਹੈ ਜਿਸ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਵੈੱਬ ਸੀਰੀਜ਼ ਆ ਰਹੀ ਹੈ। ਹਾਂ ਜੀ ਇਹ ਸੀਰੀਜ਼ ਦਾ ਨਾਂਅ ‘ਗੈਂਗਲੈਂਡ ਇਨ ਮਦਰ ਲੈਂਡ’ ਤੁਹਾਨੂੰ ਦੱਸ ਦੇਈਏ ਕਿ ਇਹ ‘ਜੀ.ਕੇ. ਸਟੂਡੀਓਜ਼ ਐਂਡ ਦਾ ਥੀਏਟਰ ਆਰਮੀ ਫਿਲਮਸ’ ਵੱਲੋਂ ਆਪਣਾ ਪਹਿਲਾ ਵੈੱਬ ਪ੍ਰੋਜੈਕਟ ਲੈ ਕੇ ਵੈੱਬ ਸੀਰੀਜ਼ ਦੀ ਦੁਨੀਆ ‘ਚ ਪੈਰ ਰੱਖਣ ਜਾ ਰਹੇ ਨੇ। ਇਹ ਵੈੱਬ ਲੜੀ ਗੱਬਰ ਸੰਗਰੂਰ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਸੀਰੀਜ਼ ਗੱਬਰ ਸੰਗਰੂਰ ਤੇ ਬਲਜੀਤ ਨੂਰ ਦੋਵਾਂ ਵੱਲੋ ਹੀ ਲਿਖੀ ਗਈ ਹੈ। ਵੈਬ ਲੜੀ YouTube ਉੱਤੇ ਰਿਲੀਜ਼ ਹੋਵੇਗੀ। ਇਹ ਵੈਬ ਲੜੀ ਦਾ ਪਹਿਲਾ ਸੀਜ਼ਨ 'ਚ 5 ਐਪੀਸੋਡ ਹੋਣਗੇ। ‘ਗੈਂਗਲੈਂਡ ਇਨ ਮਦਰ ਲੈਂਡ’ ਬੇਕਸੂਰ ਕਾਲਜ ਨੌਜਵਾਨ ਦਾ ਗੁੰਡਿਆਂ ਵੱਲ ਨੂੰ ਆਕਰਸ਼ਿਤ ਹੋਣ ਦੇ ਕਰਨ 'ਤੇ ਆਧਾਰਿਤ ਸਟੋਰੀ ਹੈ। ਡਾਇਰੈਕਟਰ ਗੱਬਰ ਸੰਗਰੂਰ ਨੇ ਕਿਹਾ, "ਵੈਬ ਸੀਰੀਜ਼ ਨੌਜਵਾਨਾਂ ਲਈ ਇਕ ਸਮਾਜਿਕ ਸੰਦੇਸ਼ ਹੋਵੇਗਾ ।"  
Advertisment
ਇਸ ਸੀਰੀਜ਼ ‘ਚ ਪੰਜਾਬੀ ਗਾਇਕ ਨਿਸ਼ਾਨ  ਭੁੱਲਰ, ਜੌਨ ਵਿਕਟਰ, ਜੱਸ ਮਾਣਕ, ਗੁਰੀ, ਮਹਿਤਾਬ ਵਿਰਕ, ਨਵਦੀਪ ਕਲੇਰ, ਸਿੱਪੀ ਸਿੰਘ ਅਤੇ ਹੋਰ ਬਹੁਤ ਸਾਰੇ ਪੰਜਾਬੀ ਗਾਇਕ ਸ਼ਾਮਿਲ ਹੋਣਗੇ। ਵੈਲ, ਵੈੱਬ ਸੀਰੀਜ਼ ਸਾਡੀ ਖੇਤਰੀ ਭਾਸ਼ਾ ਵਿੱਚ ਅਜਿਹੀ ਨਵੀ ਲਹਿਰ ਹੈ ਜਿਸ ਨਾਲ ਹੋਰ ਨਿਰਮਾਤਾਵਾਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਉਹ ਪੰਜਾਬੀ ਦਰਸ਼ਕਾਂ ਲਈ ਫਿਲਮਾਂ ਤੋਂ ਇਲਾਵਾ ਹੋਰ ਸਮੱਗਰੀ 'ਤੇ ਕੰਮ ਕਰਨਗੇ।‘ਗੈਂਗਲੈਂਡ ਇਨ ਮਦਰ ਲੈਂਡ’ ਪੰਜਾਬੀ ਵੈੱਬ ਸੀਰੀਜ਼ ‘ਚ ਨਜ਼ਰ ਆਉਣਗੇ ਪੰਜਾਬ ਦੇ ਮਸ਼ਹੂਰ ਗਾਇਕ, ਅਦਾਕਾਰ ਤੇ ਮਾਡਲ ਹੋਰ ਪੜ੍ਹੋ: ਕਿਸ ਤਰਾਂ ਰਹੀ ਦਿਲਜੀਤ ਤੇ ਤਾਪਸੀ ਦੀ ਫ਼ਿਲਮ ਸੂਰਮਾ ਦੱਸ ਦੇਈਏ ਕਿ ਯਾਰ ਜਿਗਰੀ ਕਸੂਤੀ ਡਿਗਰੀ ਦਾ ਟਾਈਟਲ ਸੌਂਗ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਗਾਇਆ ਸੀ ਜਿਸ ਦੇ ਬੋਲ ਇਸ ਤਰ੍ਹਾਂ ਨੇ " ਯਾਰ ਜਿਗਰੀ ਕਸੂਤੀ ਡਿਗਰੀ " ਜੋ ਕੇ ਮੁੰਡਿਆਂ ਦਾ ਸਭ ਤੋਂ ਹਰਮਨ ਪਿਆਰਾ ਟਰੈਕ ਬਣ ਗਿਆ ਹੈ। ਨਾਲ ਹੀ ਵੈੱਬ ਸੀਰੀਜ਼ ਇਕ ਅਜਿਹਾ ਸਾਧਨ ਹੈ ਜਿਸ ਰਾਹੀ ਪੰਜਾਬੀ ਨਿਰਮਾਤਾ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਕੇ ਲੋਕਾਂ ਨੂੰ ਕੁਝ ਵੱਖਰਾ ਦਿਖਾ ਸਕਦੇ ਹਨ। ਅਤੇ ਨਾਲ ਹੀ ਨਵੇਂ ਕਲਾਕਾਰਾਂ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਹੈ।‘ਗੈਂਗਲੈਂਡ ਇਨ ਮਦਰ ਲੈਂਡ’ ਪੰਜਾਬੀ ਵੈੱਬ ਸੀਰੀਜ਼ ‘ਚ ਨਜ਼ਰ ਆਉਣਗੇ ਪੰਜਾਬ ਦੇ ਮਸ਼ਹੂਰ ਗਾਇਕ, ਅਦਾਕਾਰ ਤੇ ਮਾਡਲ -PTC Punjabi
Advertisment

Stay updated with the latest news headlines.

Follow us:
Advertisment
Advertisment
Latest Stories
Advertisment