ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿਚਕਾਰ ਚੱਲ ਰਹੇ ਵਿਵਾਦ ਨੇ ਲਿਆ ਨਵਾਂ ਰੂਪ, ਗੈਂਗਸਟਰ ਨੇ ਦਿੱਤੀ ਧਮਕੀ

Written by  Rupinder Kaler   |  September 04th 2020 02:24 PM  |  Updated: September 04th 2020 02:24 PM

ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿਚਕਾਰ ਚੱਲ ਰਹੇ ਵਿਵਾਦ ਨੇ ਲਿਆ ਨਵਾਂ ਰੂਪ, ਗੈਂਗਸਟਰ ਨੇ ਦਿੱਤੀ ਧਮਕੀ

ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿੱਚਾਲੇ ਚੱਲ ਰਹੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ ਕਿਉਂਕਿ ਗੈਂਗਸਟਰ ਦਿਲਪ੍ਰੀਤ ਬਾਬਾ ਗਰੁੱਪ ਦੇ ਇੱਕ ਸਾਥੀ ਯਾਦੀ ਰਾਣਾ ਉਰਫ ਯਾਦੀ ਨੇ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਦੋਹਾਂ ਗਾਇਕਾਂ ਦੇ ਸਮਰਥਕਾਂ ਨੂੰ ਗਾਇਕਾਂ ਦੇ ਪਿੱਛੇ ਨਾ ਲੜਨ ਦੀ ਨਸੀਹਤ ਦਿੱਤੀ ਹੈ । ਇਸ ਖ਼ਬਰ ਦੀ ਫ਼ਿਲਹਾਲ ਦੋਹਾਂ ਗਾਇਕਾਂ ਵਿੱਚੋਂ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ ਪਰ ਇੱਕ ਅਖ਼ਬਾਰ ਦੀ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਯਾਦੀ ਨੇ ਲਿਖਿਆ ਹੈ

https://www.instagram.com/p/CEN6KEspqKP/

‘ਇਹ ਗਾਇਕ ਸਿੱਧੇ ਤੌਰ ਤੇ ਇੱਕ ਦੂਜੇ ਨੂੰ ਟਾਰਗੇਟ ਨਹੀਂ ਕਰਦੇ ਜਦੋਂ ਕਿ ਇਹਨਾਂ ਦੇ ਸਮਰਥਕ ਇੱਕ ਦੂਜੇ ਦੇ ਪਿੱਛੇ ਲੜਨ ਲਈ ਤਿਆਰ ਰਹਿੰਦੇ ਹਨ । ਇਹਨਾਂ ਗਾਇਕਾਂ ਕਰਕੇ ਦੋਹਾਂ ਪਾਸਿਆਂ ਦੇ ਸਮਰਥਕ ਆਪਸ ਵਿੱਚ ਇਹਨਾਂ ਲਈ ਲੜਦੇ ਹਨ ਤੇ ਇਹਨਾਂ ਗਾਇਕਾਂ ਪਿੱਛੇ ਕਤਲ ਹੋ ਰਹੇ ਹਨ । ਗਾਇਕ ਤਾਂ ਆਪਣੀ ਰੋਟੀ ਕਮਾ ਰਹੇ ਹਨ ਜਦੋਂ ਕਿ ਨੌਜਵਾਨ ਆਪਣਾ ਭਵਿੱਖ ਗਵਾ ਰਹੇ ਹਨ ।

https://www.instagram.com/p/CBn8oQtA7NH/

ਯਾਦੀ ਰਾਣਾ ਨੇ ਗਾਇਕਾਂ ਨੂੰ ਧਮਕੀ ਦਿੰਦੇ ਹੋਏ ਲਿਖਿਆ ਹੈ ਕਿ ਗਾਇਕ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਤੇ ਉਹਨਾਂ ਨੂੰ ਪਰਮੀਸ਼ ਵਰਮਾ ਵਾਲੀ ਕਹਾਣੀ ਦੁਹਰਾਉਣ ਤੇ ਮਜ਼ਬੂਰ ਨਾ ਕਰਨ । ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੂੰ ਨਸੀਹਤ ਦਿੰਦੇ ਹੋਏ ਲਿਖਿਆ ਹੈ ਜੇਕਰ ਜ਼ਿਆਦਾ ਖੁੂਨ ਉਬਾਲੇ ਮਾਰਦਾ ਹੈ ਤਾਂ ਧਰਮ ਲਈ ਲੜੋ ਜਾਂ ਫੌਜ ਵਿੱਚ ਭਰਤੀ ਹੋ ਜਾਓ ਨਾ ਕਿ ਇਹਨਾਂ ਗਾਇਕਾਂ ਪਿੱਛੇ ਆਪਣੀ ਜਾਨ ਗਵਾਓ’ ।

https://www.instagram.com/p/CEV_fUmFqIR/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network