ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਸ਼ੂਟਰਾਂ ਨੂੰ ਦਿੱਤੇ ਸਨ ਇੱਕ ਕਰੋੜ ਰੁਪਏ

written by Lajwinder kaur | July 08, 2022

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਰੋਜ਼ਾਨਾ ਅਹਿਮ ਖੁਲਾਸੇ ਹੋ ਰਹੇ ਹਨ। ਅੱਜ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ । ਇੱਕ ਕਰੋੜ ‘ਚ ਹੋਇਆ ਹੈ ਸਿੱਧੂ ਮੂਸੇਵਾਲਾ ਦਾ ਕਤਲ। ਪੁਲਿਸ ਸੂਤਰਾਂ ਮੁਤਾਬਿਕ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸ਼ੂਟਰਾਂ ਨੂੰ ਇੱਕ ਕਰੋੜ ਰੁਪਏ ਦਿੱਤੇ ਗਏ ਸਨ। ਪੁਲਿਸ ਦੀ ਪੁੱਛਗਿੱਛ ਦੌਰਾਨ ਪ੍ਰਿਅਵ੍ਰਤ ਫੌਜੀ ਅਤੇ ਕਸ਼ਿਸ਼ ਨੇ ਕਈ ਖੁਲਾਸੇ ਕਰਦੇ ਹੋਏ ਦੱਸਿਆ ਕਿ ਹਰ ਸ਼ੂਟਰ ਨੂੰ ਕਰੀਬ 5 ਲੱਖ ਰੁਪਏ ਮਿਲੇ ਹਨ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ 'ਤੇ ਰੋਣ ਨੂੰ ਲੈ ਕੇ ਟ੍ਰੋਲ ਕੀਤੇ ਜਾਣ 'ਤੇ ਨਿੱਕੀ ਤੰਬੋਲੀ ਨੇ ਕਿਹਾ 'ਮੈਨੂੰ ਉੱਦੋਂ ਵੀ ਟ੍ਰੋਲ ਕੀਤਾ ਗਿਆ ਸੀ ਜਦੋਂ ਮੇਰੇ ਭਰਾ ਦੀ ਮੌਤ ਹੋਈ ਸੀ... '

sidhu Moosewala ,,,-min

image From instagramਦੱਸ ਦਈਏ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ 29 ਮਈ ਨੂੰ ਆਪਣੇ ਦੋ ਸਾਥੀਆਂ ਦੇ ਨਾਲ ਆਪਣੀ ਥਾਰ ਚ ਜਾ ਰਹੇ ਸਨ। ਜਵਾਹਰਕੇ ਪਿੰਡ ਕੋਲ ਸ਼ੂਟਰਾਂ ਨੇ ਸਿੱਧੂ ਮੂਸੇਵਾਲਾ ਉੱਤੇ ਹਮਲਾ ਕੀਤਾ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

Sidhu Moose Wala died 15 minutes after attack, right elbow was broken; post-mortem report makes shocking revelations Image Source: Twitter

ਦੱਸ ਦਈਏ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੀ ਸਾਜ਼ਿਸ ਕਾਫੀ ਮਹੀਨਿਆਂ ਤੋਂ ਚੱਲ ਰਹੀ ਸੀ। ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈ ਕੇ ਕਈ ਗ੍ਰਿਫਤਾਰੀਆਂ ਕੀਤੀਆਂ ਹਨ। ਉੱਧਰ ਦਿੱਲੀ ਦੀ ਸਪੈਸ਼ਲ  ਪੁਲਿਸ ਨੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿੰਮਾ ਕੈਨੇਡਾ ‘ਚ ਬੈਠੇ ਗੋਲਡੀ ਬਰਾੜ ਅਤੇ ਲਾਰੈਂਸ਼ ਬਿਸ਼ਨੋਈ ਦੇ ਗੈਂਗ ਨੇ ਲਿਆ ਸੀ।

Sidhu Moose Wala Murder Case: Punjab Police gets 7-day remand of Lawrence Bishnoi Image Source: Twitter

ਦੱਸ ਦਈਏ ਸਿੱਧੂ ਮੂਸੇਵਾਲਾ ਨੇ ਮਹਿਜ਼ 28 ਸਾਲਾਂ ਦੀ ਉਮਰ ਚ ਮਿਊਜ਼ਿਕ ਇੰਡਸਟਰੀ ਚ ਕਾਫੀ ਨਾਮ ਬਣਾ ਲਿਆ ਸੀ। ਜਿਸ ਕਰਕੇ ਉਸਦੀ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਚੰਗੀ ਫੈਨ ਫਾਲਵਿੰਗ ਸੀ। ਸਿੱਧੂ ਦੀ ਮੌਤ ਉੱਤੇ ਕਲਾਕਾਰ ਭਾਈਚਾਰਾਂ ਨੇ ਵੀ ਦੁੱਖ ਜਤਾਇਆ ਸੀ। ਇੰਟਰਨੈਸ਼ਨਲ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ਸੀ।

You may also like