500 ਰੁਪਏ ’ਚ ਪਤੀ ਨੇ ਵੇਚਿਆ, ਡਾਨ ਨੂੰ ਬਣਾਇਆ ਭਰਾ ਕੁਝ ਇਸ ਤਰ੍ਹਾਂ ਦੀ ਸੀ ਗੰਗੂਬਾਈ ਦੀ ਅਸਲ ਕਹਾਣੀ

written by Rupinder Kaler | January 17, 2020

ਸੰਜੇ ਲੀਲਾ ਭੰਸਾਲੀ ਹਮੇਸ਼ਾ ਹੀ ਆਪਣੀ ਫ਼ਿਲਮਾਂ ਦੀ ਕਹਾਣੀ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ ।ਇਸ ਵਾਰ ਵੀ ਉਹ ਨਵੀਂ ਕਹਾਣੀ ‘ਗੰਗੂਬਾਈ ਕਾਠਿਆਵਾੜੀ’ ਲੈ ਕੇ ਆ ਰਹੇ ਹਨ । ਇਸ ਫ਼ਿਲਮ ਵਿੱਚ ਗੰਗੂਬਾਈ ਦੇ ਕਿਰਦਾਰ ਵਿੱਚ ਆਲੀਆ ਭੱਟ ਨਜ਼ਰ ਆਉਣਗੇ । ਇਸ ਫ਼ਿਲਮ ਦਾ ਉਹਨਾਂ ਨੇ ਪਹਿਲਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਹੈ । ਇਸ ਪੋਸਟਰ ਦੇ ਰਿਲੀਜ਼ ਹੁੰਦੇ ਹੀ ਇਸ ਫ਼ਿਲਮ ਵਿੱਚ ਆਲੀਆ ਭੱਟ ਦੀ ਲੁੱਕ ਕਿਸ ਤਰ੍ਹਾਂ ਦੀ ਹੋਵੇਗੀ, ਉਹ ਵੀ ਸਾਹਮਣੇ ਆ ਗਈ ਹੈ । https://www.instagram.com/p/B7U0140lyBR/ ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਗੰਗੂਬਾਈ ਕੌਣ ਸੀ ਜਿਸ ਤੇ ਭੰਸਾਲੀ ਫ਼ਿਲਮ ਬਣਾ ਰਹੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਗੰਗੂਬਾਈ ਬਾਰੇ ਹੀ ਦੱਸਦੇ ਹਾਂ । ਲੇਖਕ ਐੱਸ ਹੁਸੈਨ ਦੀ ਕਿਤਾਬ ‘ਮਾਫੀਆ ਕਵੀਨ ਆਫ਼ ਮੁੰਬਈ’ ਮੁਤਾਬਿਕ ਗੰਗੂਬਾਈ ਕਠਿਆਵਾੜੀ ਗੁਜਰਾਤ ਦੀ ਰਹਿਣ ਵਾਲੀ ਸੀ ਤੇ ਉਸ ਦਾ ਅਸਲੀ ਨਾਂਅ ਗੰਗਾ ਹਰਜੀਵਨਦਾਸ ਕਾਠਿਆਵਾੜੀ ਸੀ । https://www.instagram.com/p/B7U1CVqlAmr/ ਗੰਗੂਬਾਈ ਨੇ ਵੀ ਬਚਪਨ ਵਿੱਚ ਸੁਫ਼ਨਾ ਦੇਖਿਆ ਸੀ ਕਿ ਉਹ ਵੱਡੀ ਹੋ ਕੇ ਹੀਰੋਇਨ ਬਣੇਗੀ । ਇਸ ਸਭ ਦੇ ਚਲਦੇ ਉਸ ਨੇ 16 ਸਾਲਾਂ ਦੀ ਉਮਰ ਵਿੱਚ ਆਪਣੇ ਪਿਤਾ ਦੇ ਅਕਾਊਂਟੈਟ ਨਾਲ ਵਿਆਹ ਕਰ ਲਿਆ ਸੀ ਤੇ ਘਰੋਂ ਭੱਜ ਕੇ ਉਹ ਮੁੰਬਈ ਆ ਗਈ ਸੀ । ਪਰ ਮੁੰਬਈ ਪਹੁੰਚਦੇ ਹੀ ਉਸ ਨੂੰ ਪਿਆਰ ਵਿੱਚ ਧੋਖਾ ਮਿਲਿਆ ਤੇ ਉਸ ਦੇ ਪਤੀ ਨੇ ਹੀ ਉਸ ਨੂੰ ਕੋਠੇ ਤੇ ਸਿਰਫ਼ 500 ਰੁਪਏ ਵਿੱਚ ਵੇਚ ਦਿੱਤਾ । ਇਸ ਦੌਰਾਨ ਗੰਗੂਬਾਈ ਕਈ ਆਪਰਾਧੀਆਂ ਦੇ ਸੰਪਰਕ ਵਿੱਚ ਆਈ । ਇਸੇ ਦੌਰਾਨ ਉਸ ਸਮੇਂ ਦੇ ਡਾਨ ਕਰੀਮ ਲਾਲਾ ਦੇ ਗੈਂਗ ਦੇ ਇੱਕ ਮੈਂਬਰ ਨੇ ਗੰਗੂਬਾਈ ਨਾਲ ਬਲਾਤਕਾਰ ਕੀਤਾ ਜਿਸ ਦਾ ਇਨਸਾਫ ਲੈਣ ਲਈ ਗੰਗੂਬਾਈ ਕਰੀਮ ਲਾਲਾ ਕੋਲ ਪਹੁੰਚੀ । ਕਰੀਮ ਲਾਲਾ ਨੇ ਗੰਗੂਬਾਈ ਨੂੰ ਆਪਣੀ ਭੈਣ ਬਣਾ ਲਿਆ ਤੇ ਉਸ ਨੂੰ ਇਨਸਾਫ ਦਿੱਤਾ । https://www.instagram.com/p/B7SllwiFZdc/ ਕਰੀਮ ਲਾਲਾ ਦੇ ਭਰਾ ਬਣਦੇ ਹੀ ਗੰਗੂਬਾਈ ਦਾ ਦਬਦਬਾ ਵੱਧ ਗਿਆ । ਉਸ ਦੀ ਅਗਵਾਈ ਵਿੱਚ ਕਿਸੇ ਵੀ ਕੁੜੀ ਨੂੰ ਧੱਕੇ ਨਾਲ ਜਿਸਮ-ਫਰੋਸ਼ੀ ਵਿੱਚ ਨਹੀਂ ਸੀ ਪਾਇਆ ਜਾ ਸਕਦਾ । ਇਸ ਤੋਂ ਇਲਾਵਾ ਉਸ ਨੇ ਅਨਾਥ ਬੱਚਿਆਂ ਦੇ ਲਈ ਕਈ ਭਲਾਈ ਦੇ ਕੰਮ ਕੀਤੇ ।

0 Comments
0

You may also like