500 ਰੁਪਏ ’ਚ ਪਤੀ ਨੇ ਵੇਚਿਆ, ਡਾਨ ਨੂੰ ਬਣਾਇਆ ਭਰਾ ਕੁਝ ਇਸ ਤਰ੍ਹਾਂ ਦੀ ਸੀ ਗੰਗੂਬਾਈ ਦੀ ਅਸਲ ਕਹਾਣੀ

Written by  Rupinder Kaler   |  January 17th 2020 11:48 AM  |  Updated: January 17th 2020 11:48 AM

500 ਰੁਪਏ ’ਚ ਪਤੀ ਨੇ ਵੇਚਿਆ, ਡਾਨ ਨੂੰ ਬਣਾਇਆ ਭਰਾ ਕੁਝ ਇਸ ਤਰ੍ਹਾਂ ਦੀ ਸੀ ਗੰਗੂਬਾਈ ਦੀ ਅਸਲ ਕਹਾਣੀ

ਸੰਜੇ ਲੀਲਾ ਭੰਸਾਲੀ ਹਮੇਸ਼ਾ ਹੀ ਆਪਣੀ ਫ਼ਿਲਮਾਂ ਦੀ ਕਹਾਣੀ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ ।ਇਸ ਵਾਰ ਵੀ ਉਹ ਨਵੀਂ ਕਹਾਣੀ ‘ਗੰਗੂਬਾਈ ਕਾਠਿਆਵਾੜੀ’ ਲੈ ਕੇ ਆ ਰਹੇ ਹਨ । ਇਸ ਫ਼ਿਲਮ ਵਿੱਚ ਗੰਗੂਬਾਈ ਦੇ ਕਿਰਦਾਰ ਵਿੱਚ ਆਲੀਆ ਭੱਟ ਨਜ਼ਰ ਆਉਣਗੇ । ਇਸ ਫ਼ਿਲਮ ਦਾ ਉਹਨਾਂ ਨੇ ਪਹਿਲਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਹੈ । ਇਸ ਪੋਸਟਰ ਦੇ ਰਿਲੀਜ਼ ਹੁੰਦੇ ਹੀ ਇਸ ਫ਼ਿਲਮ ਵਿੱਚ ਆਲੀਆ ਭੱਟ ਦੀ ਲੁੱਕ ਕਿਸ ਤਰ੍ਹਾਂ ਦੀ ਹੋਵੇਗੀ, ਉਹ ਵੀ ਸਾਹਮਣੇ ਆ ਗਈ ਹੈ ।

https://www.instagram.com/p/B7U0140lyBR/

ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਗੰਗੂਬਾਈ ਕੌਣ ਸੀ ਜਿਸ ਤੇ ਭੰਸਾਲੀ ਫ਼ਿਲਮ ਬਣਾ ਰਹੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਗੰਗੂਬਾਈ ਬਾਰੇ ਹੀ ਦੱਸਦੇ ਹਾਂ । ਲੇਖਕ ਐੱਸ ਹੁਸੈਨ ਦੀ ਕਿਤਾਬ ‘ਮਾਫੀਆ ਕਵੀਨ ਆਫ਼ ਮੁੰਬਈ’ ਮੁਤਾਬਿਕ ਗੰਗੂਬਾਈ ਕਠਿਆਵਾੜੀ ਗੁਜਰਾਤ ਦੀ ਰਹਿਣ ਵਾਲੀ ਸੀ ਤੇ ਉਸ ਦਾ ਅਸਲੀ ਨਾਂਅ ਗੰਗਾ ਹਰਜੀਵਨਦਾਸ ਕਾਠਿਆਵਾੜੀ ਸੀ ।

https://www.instagram.com/p/B7U1CVqlAmr/

ਗੰਗੂਬਾਈ ਨੇ ਵੀ ਬਚਪਨ ਵਿੱਚ ਸੁਫ਼ਨਾ ਦੇਖਿਆ ਸੀ ਕਿ ਉਹ ਵੱਡੀ ਹੋ ਕੇ ਹੀਰੋਇਨ ਬਣੇਗੀ । ਇਸ ਸਭ ਦੇ ਚਲਦੇ ਉਸ ਨੇ 16 ਸਾਲਾਂ ਦੀ ਉਮਰ ਵਿੱਚ ਆਪਣੇ ਪਿਤਾ ਦੇ ਅਕਾਊਂਟੈਟ ਨਾਲ ਵਿਆਹ ਕਰ ਲਿਆ ਸੀ ਤੇ ਘਰੋਂ ਭੱਜ ਕੇ ਉਹ ਮੁੰਬਈ ਆ ਗਈ ਸੀ । ਪਰ ਮੁੰਬਈ ਪਹੁੰਚਦੇ ਹੀ ਉਸ ਨੂੰ ਪਿਆਰ ਵਿੱਚ ਧੋਖਾ ਮਿਲਿਆ ਤੇ ਉਸ ਦੇ ਪਤੀ ਨੇ ਹੀ ਉਸ ਨੂੰ ਕੋਠੇ ਤੇ ਸਿਰਫ਼ 500 ਰੁਪਏ ਵਿੱਚ ਵੇਚ ਦਿੱਤਾ ।

ਇਸ ਦੌਰਾਨ ਗੰਗੂਬਾਈ ਕਈ ਆਪਰਾਧੀਆਂ ਦੇ ਸੰਪਰਕ ਵਿੱਚ ਆਈ । ਇਸੇ ਦੌਰਾਨ ਉਸ ਸਮੇਂ ਦੇ ਡਾਨ ਕਰੀਮ ਲਾਲਾ ਦੇ ਗੈਂਗ ਦੇ ਇੱਕ ਮੈਂਬਰ ਨੇ ਗੰਗੂਬਾਈ ਨਾਲ ਬਲਾਤਕਾਰ ਕੀਤਾ ਜਿਸ ਦਾ ਇਨਸਾਫ ਲੈਣ ਲਈ ਗੰਗੂਬਾਈ ਕਰੀਮ ਲਾਲਾ ਕੋਲ ਪਹੁੰਚੀ । ਕਰੀਮ ਲਾਲਾ ਨੇ ਗੰਗੂਬਾਈ ਨੂੰ ਆਪਣੀ ਭੈਣ ਬਣਾ ਲਿਆ ਤੇ ਉਸ ਨੂੰ ਇਨਸਾਫ ਦਿੱਤਾ ।

https://www.instagram.com/p/B7SllwiFZdc/

ਕਰੀਮ ਲਾਲਾ ਦੇ ਭਰਾ ਬਣਦੇ ਹੀ ਗੰਗੂਬਾਈ ਦਾ ਦਬਦਬਾ ਵੱਧ ਗਿਆ । ਉਸ ਦੀ ਅਗਵਾਈ ਵਿੱਚ ਕਿਸੇ ਵੀ ਕੁੜੀ ਨੂੰ ਧੱਕੇ ਨਾਲ ਜਿਸਮ-ਫਰੋਸ਼ੀ ਵਿੱਚ ਨਹੀਂ ਸੀ ਪਾਇਆ ਜਾ ਸਕਦਾ । ਇਸ ਤੋਂ ਇਲਾਵਾ ਉਸ ਨੇ ਅਨਾਥ ਬੱਚਿਆਂ ਦੇ ਲਈ ਕਈ ਭਲਾਈ ਦੇ ਕੰਮ ਕੀਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network