ਲ਼ਸਣ ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | June 16, 2021

ਲਸਣ ਨੂੰ ਐਂਟੀਬਾਇਓਟਿਕ ਮੰਨਿਆ ਜਾਂਦਾ ਹੈ ਜਿਸ ‘ਚ ਵਿਟਾਮਿਨ ਸੀ, ਵਿਟਾਮਿਨ ਬੀ ਅਤੇ ਵਿਟਾਮਿਨ ਏ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਲਸਣ ‘ਚ ਸਲਫਿਊਰਿਕ ਐਸਿਡ ਜਿਹੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਲਸਣ ਦੀਆਂ ਸਿਰਫ ਦੋ ਕਲੀਆਂ ਖਾਣ ਨਾਲ ਸਰੀਰ ਤੰਦਰੁਸਤ ਹੋ ਜਾਂਦਾ ਹੈ। ਜੇ ਤੁਸੀਂ ਰੋਜ਼ਾਨਾ ਇਕ ਗਲਾਸ ਪਾਣੀ ਨਾਲ ਲਸਣ ਦੀਆਂ ਸਿਰਫ ਦੋ ਕਲੀਆਂ ਖਾਂਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਲਾਭ ਹੋ ਸਕਦੇ ਹਨ। ਲਸਣ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ‘ਚ ਮਦਦ ਕਰ ਸਕਦਾ ਹੈ।

photo of garlic

ਹੋਰ ਪੜ੍ਹੋ :

ਮਿਥੁਨ ਚੱਕਰਵਰਤੀ ਦੇ ਜਨਮ ਦਿਨ ’ਤੇ ਜਾਣੋਂ ਕਿਉਂ ਟੁੱਟਿਆ ਸ਼੍ਰੀ ਦੇਵੀ ਤੇ ਮਿਥੁਨ ਦਾ ਰਿਸ਼ਤਾ

pic of garlic

ਅੱਜ ਅਸੀਂ ਤੁਹਾਨੂੰ ਲਸਣ ਅਤੇ ਪਾਣੀ ਦੇ ਫਾਇਦਿਆਂ ਬਾਰੇ ਦੱਸਦੇ ਹਾਂ। ਲਸਣ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਕਰਦਾ ਹੈ। ਰੋਜ਼ਾਨਾ ਸਵੇਰੇ ਕੋਸੇ ਪਾਣੀ ਨਾਲ ਲਸਣ ਦੀਆਂ ਦੋ ਕਲੀਆਂ ਖਾਣ ਨਾਲ ਕੋਲੇਸਟ੍ਰੋਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸਵੇਰੇ ਇਕ ਗਲਾਸ ਪਾਣੀ ਨਾਲ ਲਸਣ ਦੀਆਂ ਸਿਰਫ ਦੋ ਕਲੀਆਂ ਖਾਣ ਨਾਲ ਤੁਹਾਡਾ ਪੇਟ ਦਿਨ ਭਰ ਠੀਕ ਰਹੇਗਾ ਅਤੇ ਤੁਹਾਨੂੰ ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ।

garlic

ਇਸਤੋਂ ਇਲਾਵਾ ਲਸਣ ਪੇਟ ਦੇ ਜ਼ਹਿਰੀਲੇ ਪਾਣੀ ਨੂੰ ਬਾਹਰ ਕੱਢਣ ‘ਚ ਸਹਾਇਤਾ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਲਸਣ ਐਕਸਟ੍ਰਾ ਫੈਟ ਨੂੰ ਬਰਨ ਕਰਨ ਦਾ ਕੰਮ ਕਰਦਾ ਹੈ ਜੇ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਲਸਣ ਦਾ ਸੇਵਨ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ।

You may also like