ਗੈਰੀ ਸੰਧੂ ਤੇ ਗੁਰਲੇਜ਼ ਅਖ਼ਤਰ ਦੇ ਗੀਤ 'ਟੇਕ ਆਫ਼' ਨੇ ਪਾਈ ਧੱਕ, ਰਿਲੀਜ਼ ਹੁੰਦਿਆਂ ਹੀ ਛਾਇਆ ਟਰੈਂਡਿੰਗ 'ਚ

written by Aaseen Khan | May 21, 2019

ਗੈਰੀ ਸੰਧੂ ਤੇ ਗੁਰਲੇਜ਼ ਅਖ਼ਤਰ ਦੇ ਗੀਤ 'ਟੇਕ ਆਫ਼' ਨੇ ਪਾਈ ਧੱਕ, ਰਿਲੀਜ਼ ਹੁੰਦਿਆਂ ਹੀ ਛਾਇਆ ਟਰੈਂਡਿੰਗ 'ਚ, : ਗੈਰੀ ਸੰਧੂ ਅਤੇ ਗੁਰਲੇਜ਼ ਅਖ਼ਤਰ ਦਾ ਮੋਸਟ ਅਵੇਟਡ ਗੀਤ 'ਟੇਕ ਆਫ਼' ਰਿਲੀਜ਼ ਹੋ ਚੁੱਕਿਆ ਹੈ ਤੇ ਰਿਲੀਜ਼ ਹੋਣ ਦੇ ਨਾਲ ਹੀ ਇਹ ਗੀਤ ਯੂ ਟਿਊਬ 'ਤੇ ਟਰੇਂਡਿੰਗ ਲਿਸਟ 'ਚ ਸਭ ਤੋਂ ਅੱਗੇ ਚੱਲ ਰਿਹਾ ਹੈ। ਗੈਰੀ ਸੰਧੂ ਵੱਲੋਂ ਕੁਝ ਦਿਨ ਪਹਿਲਾਂ ਗਾਣੇ ਦੇ ਸ਼ੂਟ ਦਾ ਵੀਡੀਓ ਸਾਂਝਾ ਕੀਤਾ ਗਿਆ ਸੀ। ਦੱਸ ਦਈਏ ਗੈਰੀ ਅਤੇ ਗੁਰਲੇਜ਼ ਅਖ਼ਤਰ ਪਹਿਲੀ ਵਾਰ ਇਸ ਡਿਊਟ ਗੀਤ ਨਾਲ ਇਕੱਠੇ ਆਏ ਹਨ। ਗੀਤ ਦਾ ਵੀਡੀਓ ਕਾਫੀ ਸ਼ਾਨਦਾਰ ਹੈ ਜਿਸ 'ਚ ਗੈਰੀ ਸੰਧੂ ਦੇ ਕਈ ਲਾਈਵ ਸ਼ੋਅਜ਼ ਦੀਆਂ ਵੀਡੀਓਜ਼ ਵੀ ਦਿਖਾਈਆਂ ਗਈਆਂ ਹਨ। ਇਹ ਹੀ ਨਹੀਂ ਗਾਣੇ 'ਚ ਗੈਰੀ ਦੇ ਨਾਲ ਐਮੀ ਵਿਰਕ ਅਤੇ ਅੰਮ੍ਰਿਤ ਮਾਨ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਗੁਰਲੇਜ਼ ਅਖ਼ਤਰ ਤੇ ਉਹਨਾਂ ਦੇ ਪਤੀ ਕੁਲਵਿੰਦਰ ਕੈਲੀ ਨੇ ਵੀ ਇਸ ਗਾਣੇ 'ਚ ਫ਼ੀਚਰ ਕੀਤਾ ਹੈ।ਗੀਤ ਦੀ ਗੱਲ ਕਰੀਏ ਤਾਂ ਇਹ ਬੀਟ ਸੌਂਗ ਹੈ ਜਿਸ ਦੇ ਬੋਲ ਖਾਰੇ ਵਾਲੇ ਬਰਾੜ ਦੇ ਹਨ ਅਤੇ ਗੀਤ ਦਾ ਮਿਊਜ਼ਿਕ ਲਵਲੀ ਅਖ਼ਤਰ ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਦਾ ਵੀਡੀਓ ਹੈਰੀ ਜੋਰਡਨ ਵੱਲੋਂ ਬਣਾਇਆ ਗਿਆ ਹੈ। ਹੋਰ ਵੇਖੋ : ਗੈਰੀ ਸੰਧੂ ਦੇ ਨਵੇਂ ਗੀਤ 'ਚ ਧਮਾਲ ਮਚਾ ਰਹੇ ਨੇ ਗੁਰਲੇਜ਼ ਅਖ਼ਤਰ ਤੇ ਉਹਨਾਂ ਦੇ ਪਤੀ, ਗੈਰੀ ਆਪ ਕਰ ਰਹੇ ਨੇ ਸਪਾਟ ਬੋਆਏ ਦਾ ਕੰਮ, ਦੇਖੋ ਵੀਡੀਓ

 
View this post on Instagram
 

#TakeOff Full Video Releasing in 30 Minutes at 6:15 PM on Fresh Media Records

A post shared by Garry Sandhu (@officialgarrysandhu) on

ਡਿਊਟ ਗੀਤਾਂ ਦੀ ਰਾਣੀ ਕਹੇ ਜਾਣ ਵਾਲੇ ਗੁਰਲੇਜ਼ ਅਖ਼ਤਰ ਨਾਲ ਗੈਰੀ ਸੰਧੂ ਦਾ ਇਹ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਫਰੈਸ਼ ਮੀਡੀਆ ਰਿਕਾਰਡਜ਼ ਦੇ ਲੇਬਲ ਨਾਲ ਗਾਣਾ ਰਿਲੀਜ਼ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਗੈਰੀ ਸੰਧੂ ਜੈਸਮੀਨ ਸੈਂਡਲਾਸ ਅਤੇ ਨੇਹਾ ਕੱਕੜ ਨਾਲ ਨਾਲ ਵੀ ਡਿਊਟ ਗੀਤ ਗਾ ਚੁੱਕੇ ਹਨ ਜੋ ਕੇ  ਹਿੱਟ ਸਾਬਿਤ ਹੋਏ ਹਨ।

0 Comments
0

You may also like