ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਗੈਰੀ ਸੰਧੂ ਕਰਦੇ ਸਨ, ਇਹ ਕੰਮ ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ 

Written by  Rupinder Kaler   |  April 04th 2019 11:17 AM  |  Updated: April 04th 2019 11:17 AM

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਗੈਰੀ ਸੰਧੂ ਕਰਦੇ ਸਨ, ਇਹ ਕੰਮ ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ 

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਿੱਟ ਗਾਇਕ ਗੈਰੀ ਸੰਧੂ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 4 ਅਪ੍ਰੈਲ ਨੂੰ ਗੁਰਾਇਆ ਜਲੰਧਰ ਵਿੱਚ ਹੋਇਆ ਸੀ । ਗੈਰੀ ਨੂੰ ਸਕੂਲ ਦੇ ਦਿਨਾਂ ਤੋਂ ਹੀ ਗਾਉਣ ਦਾ ਸ਼ੌਂਕ ਸੀ । ਗੈਰੀ ਸੰਧੂ ਦਾ ਇੱਕ ਭਰਾ ਵੀ ਹੈ ਜਿਸ ਦਾ ਨਾਂ ਮੰਗਾ ਸੰਧੂ ਹੈ ਉਹ ਯੂਕੇ ਵਿੱਚ ਬਿਲਡਰ ਹੈ । ਸਾਲ 2002 ਵਿੱਚ ਗੈਰੀ ਜਦੋਂ 17 ਸਾਲ ਦੇ ਸਨ ਉਦੋਂ ਤੋਂ ਹੀ ਉਹ ਆਪਣੇ ਭਰਾ ਕੋਲ ਯੂਕੇ ਚਲਾ ਗਿਆ ਸੀ ।

Garry Sandhu Garry Sandhu

ਇੱਥੇ ਮੁਢਲੇ ਦਿਨਾਂ ਵਿੱਚ ਗੈਰੀ ਨੇ ਆਪਣੇ ਭਰਾ ਨਾਲ ਬਿਲਡਿੰਗ ਵਰਕਸ ਦੇ ਕੰਮ ਵਿੱਚ ਹੀ ਹੱਥ ਵਟਾਇਆ । ਯੂ ਕੇ ਪਹੁੰਚ  ਕੇ ਜਿੱਥੇ ਗੈਰੀ ਨੇ ਆਪਣੇ ਭਰਾ ਨਾਲ ਕੰਮ ਵਿੱਚ ਹੱਥ ਵਟਾਇਆ ਉੱਥੇ ਆਪਣੇ ਗਾਇਕੀ ਦੇ ਸ਼ੌਂਕ ਨੂੰ ਵੀ ਬਰਕਰਾਰ ਰੱਖਿਆ । ਯੂ ਕੇ ਵਿੱਚ ਜੱਸਾ ਸੰਧੂ ਨਾਂ ਦੇ ਇੱਕ ਪ੍ਰਮੋਟਰ ਨੇ ਜਦੋਂ ਗੈਰੀ ਦੀ ਅਵਾਜ਼ ਸੁਣੀ ਤਾਂ ਉਹ ਉਸ ਦਾ ਕਾਇਲ ਹੋ ਗਿਆ । ਜੱਸਾ ਸੰਧੂ ਯੂ ਕੇ ਵਿੱਚ ਗੈਰੀ ਸੰਧੂ ਦੇ ਸ਼ੋਅ ਕਰਵਾਉਣ ਲੱਗਾ । ਇਸ ਤਰ੍ਹਾਂ ਗੈਰੀ ਦਾ ਮਿਊਜ਼ਿਕ ਕਰੀਅਰ ਸ਼ੁਰੂ ਹੋ ਗਿਆ ।

Garry Sandhu Garry Sandhu

ਗੈਰੀ ਦੇ ਗਾਣੇ ਯੂ ਕੇ ਵਿੱਚ ਕਾਫੀ ਸੁਣੇ ਜਾਂਦੇ ਸਨ । ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਐਲਬਮ ਕੱਢੀ । ਇਸ ਐਲਬਮ ਦੇ ਆਉਂਦੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੈਰੀ ਦੀ ਪਹਿਚਾਣ ਬਣ ਗਈ । ਗੈਰੀ ਸੰਧੂ 20 ਤੋਂ ਵੱਧ ਐਲਬਮ ਕਰ ਚੁੱਕਾ ਹੈ । ਇਸ ਤੋਂ ਇਲਾਵਾ ਉਹਨਾਂ ਦੇ ਕਈ ਸਿੰਗਲ ਟਰੈਕ ਵੀ ਆ ਚੁੱਕੇ ਹਨ ।

https://www.youtube.com/watch?v=mx_wfjmvTzw

ਜੇਕਰ ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਹਂੈਗ ਗਾਣਾ ਆਉਂਦਾ ਹੈ । ਇਸੇ ਤਰ੍ਹਾਂ ਬੰਦਾ ਬਣ ਜਾ, ਈਗੋ, ਇੱਕ ਗੱਲ, ਮਂੈ ਨਹੀਂ ਪੀਂਦਾ, ਕਿੰਨਾ ਤੈਨੂੰ ਕਰਦਾ ਹਾਂ ਪਿਆਰ ਵਰਗੇ ਹੋਰ ਬਹੁਤ ਸਾਰੇ ਗਾਣੇ ਹਨ ਜਿਹੜੇ ਸੁਪਰ ਹਿੱਟ ਹਨ । ਇਸ ਤੋਂ ਇਲਾਵਾ ਗੈਰੀ ਸੰਧੂ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੀ ਕਿਸਮਤ ਅਜਮਾਈ ਹੈ ।

https://www.youtube.com/watch?v=D8HDFn_PgE4

ਉਹਨਾਂ ਦੀ ਪਹਿਲੀ ਫ਼ਿਲਮ ਜੈਜ਼ੀ ਬੀ ਨਾਲ ਰੋਮੀਓ ਰਾਂਝਾ ਆਈ ਸੀ । ਗੈਰੀ ਗਾਇਕੀ ਤੋਂ ਇਲਾਵਾ ਬਿਜਨੇਸ ਵੀ ਕਰਦੇ ਹਨ । ਉਹਨਾਂ ਦੇ ਕਈ ਸ਼ਹਿਰਾਂ ਵਿੱਚ ਕੱਪੜੇ ਦੇ ਸ਼ੋਅਰੂਮ ਹਨ । ਗੈਰੀ ਸੰਧੂ ਨੂੰ ਫੁੱਟਬਾਲ ਖੇਡਣ ਦਾ ਬਹੁਤ ਸ਼ੌਂਕ ਹੈ ਇਸੇ ਲਈ ਉਹ ਆਪਣੇ ਪਿੰਡ ਵਿੱਚ ਬਣੀ ਫੁੱਟਬਾਲ ਅਕੈਡਮੀ ਨੂੰ ਹਮੇਸ਼ਾ ਪ੍ਰਮੋਟ ਕਰਦੇ ਹਨ । ਇਸ ਤੋਂ ਇਲਾਵਾ ਉਹਨਾਂ ਨੂੰ ਪਿੰਡਾਂ ਵਿੱਚ ਖੇਡੀਆਂ ਜਾਣ ਵਾਲੀ ਲੋਕ ਖੇਡਾਂ ਜਿਵੇ ਪਿੱਠੂ ਖੇਡਣ ਦਾ ਬਹੁਤ ਸ਼ੌਂਕ ਹੈ ।

https://www.youtube.com/watch?v=pHj5k4pu50Q

ਇਸ ਤੋਂ ਇਲਾਵਾ ਉਹਨਾਂ ਨੂੰ ਕਵੀਸ਼ਰੀ ਗਾਉਣ ਦਾ ਬਹੁਤ ਸ਼ੌਂਕ ਹੈ । ਉਹ ਅਕਸਰ ਆਪਣੀ ਕਵੀਸ਼ਰੀ ਵਿੱਚ ਭਗਤ ਸਿੰਘ ਦੀ ਵਾਰ ਗਾਉਂਦੇ ਹਨ । ਗੈਰੀ ਸੰਧੂ ਇਸ ਤਰ੍ਹਾਂ ਦਾ ਗਾਇਕ ਹੈ ਜਿਹੜਾ ਕਿ ਹਰ ਰੰਗ ਵਿੱਚ ਰੰਗਿਆ ਜਾਂਦਾ ਹੈ । ਇਸੇ ਲਈ ਉਹ ਹਰ ਇੱਕ ਦੀ ਪਹਿਲੀ ਪਸੰਦ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network