Advertisment

ਵੱਧਦੀ ਹੋਈ ਗਰਮੀ ਕਰਕੇ ਗੈਰੀ ਸੰਧੂ ਨੇ ਬਦਲਿਆ ਆਪਣਾ ਕੰਮ, ਲਗਾਈ ਗੰਨੇ ਦੇ ਰੱਸ ਦੀ ਰੇੜੀ

author-image
By Gourav Kochhar
New Update
ਵੱਧਦੀ ਹੋਈ ਗਰਮੀ ਕਰਕੇ ਗੈਰੀ ਸੰਧੂ ਨੇ ਬਦਲਿਆ ਆਪਣਾ ਕੰਮ, ਲਗਾਈ ਗੰਨੇ ਦੇ ਰੱਸ ਦੀ ਰੇੜੀ
Advertisment

ਪੰਜਾਬੀ ਹਿੱਟ ਗਾਇਕਾਂ ਦੀ ਜੇ ਗੱਲ ਕਿੱਤੀ ਜਾਵੇ ਤਾਂ ਇਕ ਨਾਮ ਗੈਰੀ ਸੰਧੂ ਦਾ ਜਰੂਰ ਆਉਂਦਾ ਹੈ ਜਿਨ੍ਹਾਂ ਨੇ ਆਪਣੀ ਉੱਚੀ ਅਤੇ ਵੱਖਰੀ ਗਾਇਕੀ ਨਾਲ ਹਰ ਇਕ ਪੰਜਾਬੀ ਦਾ ਦਿਲ ਜਿਤਿਆ ਹੋਇਆ ਹੈ | ਇਸ ਵਿਚ ਕੋਈ ਸ਼ੱਕ ਨਹੀਂ ਕਿ ਗੈਰੀ ਦੇ ਵੱਖਰੇ ਸਵੈਗ ਅਤੇ ਅੰਦਾਜ਼ ਨਾਲ ਲੱਖਾਂ ਕੁੜੀਆਂ ਉਨ੍ਹਾਂ ਦੀਆਂ ਦੀਵਾਨੀਆਂ ਹਨ | ਆਪਣੇ ਵੱਖਰੇ ਰੰਗ-ਢੰਗ ਨਾਲ ਗੈਰੀ ਨੇ ਪੂਰੀ ਦੁਨੀਆ ਵਿਚ ਆਪਣੇ ਫੈਨਸ ਬਣਾਏ ਹੋਏ ਹਨ | ਪਰ ਇਸ ਸਮੇਂ ਗੈਰੀ ਸੰਧੂ ਆਪਣਾ ਇੱਕ ਹੋਰ ਅਲੱਗ ਰੰਗ ਆਪਣੇ ਫੈਨਸ ਨੂੰ ਵਿਖਾਉਣ ਜਾ ਰਹੇ ਹਨ |

Advertisment
Garry Sandhu

ਜੀ ਹਾਂ ਹਾਲ ਹੀ ਵਿਚ ਗੈਰੀ ਸੰਧੂ ਨੇ ਆਪਣੇ ਸੋਸ਼ਲ ਨੈੱਟਵਰਕਿੰਗ ਅਕਾਊਂਟ ਤੇ ਇੱਕ ਪੋਸਟ ਸਾਂਝਾ ਕਿੱਤੀ ਹੈ ਜਿਸ ਵਿਚ ਉਹ ਗੰਨੇ ਦਾ ਰੱਸ ਕੱਢ ਦੇ ਨਜ਼ਰ ਆ ਰਹੇ ਹਨ | ਅਸਲ ਵਿਚ ਗੈਰੀ ਸੰਧੂ ਆਪਣੇ ਆਉਣ ਵਾਲੇ ਗੀਤ ਲਈ ਬਹੁਤ ਵਿਅਸਤ ਚੱਲ ਰਹੇ ਹਨ | ਪਰ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਿੱਤੀ ਜਿਸ ਵਿਚ ਉਹ ਗੰਨੇ ਦੇ ਰੱਸ ਦੀ ਰੇੜੀ ਲਗਾ ਕੇ ਗੰਨੇ ਦਾ ਰੱਸ ਕੱਢ ਰਹੇ ਹਨ ਅਤੇ ਕੈਪਸ਼ਨ ਵਿਚ ਲਿਖਿਆ ਹੈ "ਆ ਜੋ, ਆ ਜੋ 10 ਰੁਪਏ ਗਿਲਾਸ" | ਪੰਜਾਬ ਵਿਚ ਜਿਸ ਹਿਸਾਬ ਦੀ ਗਰਮੀ ਪੈ ਰਹੀ ਹੈ ਇਸ ਮੌਸਮ ਵਿਚ ਤਾਂ ਗੰਨੇ ਦਾ ਰੱਸ ਮਨੁੱਖੀ ਸ਼ਰੀਰ ਲਈ ਬਹੁਤ ਹੀ ਲਾਹੇਵੰਦ ਹੈ |

Ajo ajo 10 rupees glass ... yeh baby di video comin this Friday on fresh media records

A post shared by Garry Sandhu (@officialgarrysandhu) on

Advertisment

ਆਪਣੇ ਆਉਣ ਵਾਲੇ ਗੀਤ ਦੀ ਸ਼ੂਟਿੰਗ ਗੈਰੀ ਸੰਧੂ ਰਾਜਸਥਾਨ ਵਿਖੇ ਕਰ ਰਹੇ ਹਨ ਜਿਸ ਗੀਤ ਦਾ ਨਾਮ ਹੋਵੇਗਾ ਯੇ-ਬੇਬੀ | ਇਸ ਗੀਤ ਦੀ ਸ਼ੂਟਿੰਗ ਕਰਦੇ ਹੋਏ ਗੈਰੀ ਸੰਧੂ ਬਹੁਤ ਖੁਸ਼ ਨਜ਼ਰ ਆ ਰਹੇ ਹਨ ਉਹ ਕਦੇ ਰੇਗਿਸਤਾਨ ਵਿਚ ਤਸਵੀਰਾਂ ਖਿਚਵਾ ਰਹੇ ਹਨ ਅਤੇ ਕਦੇ ਦਰਿਆਈ ਜਹਾਜ਼ ਊਂਠ ਨੂੰ ਯੇ-ਬੇਬੀ ਬੋਲਣਾ ਸਿੱਖਾ ਰਹੇ ਹਨ | ਇਹ ਸੱਭ ਕੁਝ ਅਸੀਂ ਅਉਪਣੇ ਵਲੋਂ ਨਹੀਂ ਅੱਖ ਰਹੇ ਸਗੋਂ ਇਹ ਸੱਭ ਕੁਝ ਬਿਆਨ ਹੋ ਰਿਹਾ ਹੈ ਉਨ੍ਹਾਂ ਵਲੋਂ ਸਾਂਝਾ ਕਿੱਤੀਆਂ ਤਸਵੀਰਾਂ ਅਤੇ ਵੀਡੀਓ ਤੋਂ |

Garry Sandhu
Advertisment

Stay updated with the latest news headlines.

Follow us:
Advertisment
Advertisment
Latest Stories
Advertisment