Advertisment

ਵੈਲੇਨਟਾਈਨ ਡੇ ਦੀ ਆਮਦ ਨੂੰ ਦੇਖਦੇ ਹੋਏ ਗੈਰੀ ਸੰਧੂ ਜੈਸਮੀਨ ਨੂੰ ਮਨਾਉਣ ਦੀ ਕਰ ਰਹੇ ਕੋਸ਼ਿਸ਼, ਦੇਖੋ ਵੀਡਿਓ  

author-image
By Shaminder
New Update
ਵੈਲੇਨਟਾਈਨ ਡੇ ਦੀ ਆਮਦ ਨੂੰ ਦੇਖਦੇ ਹੋਏ ਗੈਰੀ ਸੰਧੂ ਜੈਸਮੀਨ ਨੂੰ ਮਨਾਉਣ ਦੀ ਕਰ ਰਹੇ ਕੋਸ਼ਿਸ਼, ਦੇਖੋ ਵੀਡਿਓ  
Advertisment
ਵੈਲੇਨਟਾਈਨ ਡੇ ਨਜ਼ਦੀਕ ਆ ਰਿਹਾ ਹੈ ਅਜਿਹੇ 'ਚ  ਗੈਰੀ ਸੰਧੂ ਵੀ ਆਪਣੇ ਪਿਆਰ ਨੂੰ ਮਨਾਉਣ ਦੀ ਕੋਸ਼ਿਸ਼ 'ਚ ਜੁਟੇ ਹੋਏ ਨੇ ।ਉਹ ਆਪਣੇ ਵੈਲੇਂਟਾਈਨ ਨੂੰ ਮਨਾਉਣ ਲਈ ਕੋਸ਼ਿਸ਼ਾਂ ਕਰ ਰਹੇ ਨੇ । ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਵੈਲੇਂਟਾਈਨ ਨੂੰ ਮਨਾਉਣ ਲਈ ਉਨ੍ਹਾਂ ਨੇ ਇੱਕ ਗੀਤ ਤੱਕ ਡੈਡੀਕੇਟ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਹਰ ਤਰ੍ਹਾਂ ਦੀਆਂ ਅੜੀਆਂ ਛੱਡ ਕੇ ਉਸ ਨੂੰ ਫਿਰ ਤੋਂ ਮਿਲੇ । ਹੋਰ ਵੇਖੋ:ਯੁਵਰਾਜ ਹੰਸ ਦੇ ਵਿਆਹ ਤੋਂ ਪਹਿਲਾਂ ਮਾਨਸੀ ਸ਼ਰਮਾ ਦੀਆਂ ਤਸਵੀਰਾਂ ਹੋਈਆਂ ਵਾਇਰਲ, ਦੇਖੋ ਤਸਵੀਰਾਂ
Advertisment
https://www.instagram.com/p/BtXXmkYFeU0/ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗੈਰੀ ਸੰਧੂ ਨੇ ਇੱਕ ਹੋਰ ਗੀਤ ਵੀ ਕੱਢਿਆ ਸੀ । ਜਿਸ 'ਚ ਬਰੇਕਅੱਪ ਤੋਂ ਬਾਅਦ ਜਦੋਂ ਉਸ ਦੀ ਮਹਿਬੂਬ ਉਸ ਨੂੰ ਫੋਨ ਕਰਦੀ ਹੈ ਤਾਂ ਗੈਰੀ ਸੰਧੂ ਉਸ ਗੀਤ ਦੇ ਜ਼ਰੀਏ ਉਸ ਨੂੰ ਜਵਾਬ ਦਿੰਦੇ ਨੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੈਰੀ ਸੰਧੂ ਅਤੇ ਜੈਸਮੀਨ ਦੀ ਆਪਸ 'ਚ ਖਟਪਟ ਹੋ ਗਈ ਸੀ ਅਤੇ ਪਿਛਲੇ ਦਿਨੀਂ ਹੀ ਦੋਨਾਂ ਨੇ ਸਟੇਜ ਸਾਂਝਾ ਕੀਤਾ ਸੀ । ਹੋਰ ਵੇਖੋ:ਕਿਵੇਂ ਪਿਆ ਗੁਰਦੁਆਰਾ ਸਾਹਿਬ ਦਾ ਨਾਂਅ ਅੰਬ ਸਾਹਿਬ ,ਜਾਣੋ ਪੂਰਾ ਇਤਿਹਾਸ ,ਵੇਖੋ ਵੀਡਿਓ https://www.instagram.com/p/BtWVBUZhCuC/ ਇਸ ਦੌਰਾਨ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ ਅਤੇ ਦੋਨਾਂ ਦੀ ਦੋਸਤੀ ਦੇ ਚਰਚੇ ਮੀਡੀਆ 'ਚ ਅਕਸਰ ਚਰਚਾ ਦਾ ਵਿਸ਼ਾ ਬਣਦੇ ਰਹੇ ਨੇ ਅਤੇ ਹੁਣ ਗੈਰੀ ਨੇ ਸਭ ਨਰਾਜ਼ਗੀਆਂ ਨੂੰ ਛੱਡਦੇ ਹੋਏ ਮੁੜ ਤੋਂ ਇੱਕਠੇ ਹੋਣ ਦਾ ਫੈਸਲਾ ਕਰ ਲਿਆ ਹੈ ਅਤੇ ਇੱਕ ਗੀਤ ਵੀ ਡੈਡੀਕੇਟ ਕੀਤਾ ਹੈ ਆਪਣੇ ਵੈਲੇਨਟਾਈਨ ਨੂੰ । ਹੁਣ ਵੇਖਣਾ ਇਹ ਹੈ ਕਿ ਇਸ ਵੈਲੇਟਾਈਨ ਡੇ ਤੇ ਸਭ ਤਰ੍ਹਾਂ ਦੀ ਨਰਾਜ਼ਗੀ ਨੂੰ ਦੂਰ ਕਰਕੇ ਦੋਵੇਂ ਦੋਸਤੀ ਨੂੰ ਨਿਭਾਉਂਦੇ ਨੇ । ਕਿਉਂਕਿ ਗੈਰੀ ਨੇ ਇਸ ਗੀਤ 'ਚ ਵੀ ਕਿਹਾ ਹੈ ਕਿ ਸਭ ਤਰ੍ਹਾਂ ਦੀਆਂ ਗਲਤ ਫਹਿਮੀਆਂ ਦਿਲ ਚੋਂ ਕੱਢ ਦੇਣੀਆਂ ਚਾਹੀਦੀਆਂ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment