ਗਾਇਕ ਗੈਰੀ ਸੰਧੂ ਦੀ ਇਸ ਵੀਡਿਓ ਨੂੰ ਦੇਖਕੇ ਤੁਸੀਂ ਵੀ ਕਹੋਗੇ ਕਮਾਲ ਹੈ !

Written by  Rupinder Kaler   |  June 01st 2019 02:04 PM  |  Updated: June 01st 2019 04:29 PM

ਗਾਇਕ ਗੈਰੀ ਸੰਧੂ ਦੀ ਇਸ ਵੀਡਿਓ ਨੂੰ ਦੇਖਕੇ ਤੁਸੀਂ ਵੀ ਕਹੋਗੇ ਕਮਾਲ ਹੈ !

ਗਾਇਕ ਗੈਰੀ ਸੰਧੂ ਜਿੰਨ੍ਹਾਂ ਵਧੀਆ ਗਾਣੇ ਗਾਉਂਦਾ ਹੈ ਉਸ ਤੋਂ ਕਿਤੇ ਵਧੀਆ ਫੁੱਟਬਾਲ ਦਾ ਖਿਡਾਰੀ ਹੈ । ਜਿਸ ਦਾ ਅੰਦਾਜ਼ਾ ਉਸ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡਿਓ ਤੋਂ ਲਗਾਇਆ ਜਾ ਸਕਦਾ ਹੈ । ਇਸ ਵੀਡਿਓ ਵਿੱਚ ਗੈਰੀ ਸੰਧੂ ਤੇ ਉਸ ਦਾ ਇੱਕ ਸਾਥੀ ਆਪਣੇ ਸਿਰ ਨਾਲ ਫੁੱਟਬਾਲ ਨੂੰ ਹਿੱਟ ਕਰ ਰਹੇ ਹਨ ।

https://www.instagram.com/p/BpOUAX6lYHo/

ਇਸ ਇੱਕ ਦੋ ਮਿੰਟ ਦੀ ਵੀਡਿਓ ਵਿੱਚ ਗੈਰੀ ਤੇ ਉਸ ਦਾ ਸਾਥੀ ਫੁੱਟਬਾਲ ਨੂੰ ਸਿਰ ਨਾਲ ਹਿੱਟ ਕਰਦੇ ਰਹਿੰਦੇ ਹਨ । ਉਹ ਪੂਰੀ ਵੀਡਿਓ ਵਿੱਚ ਫੁੱਟਬਾਲ ਨੂੰ ਹਵਾ ਵਿੱਚ ਹੀ ਰੱਖਦੇ ਹਨ । ਇਸ ਵੀਡਿਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੈਰੀ ਫੁੱਟਬਾਲ ਦੇ ਚੰਗੇ ਖਿਡਾਰੀ ਹਨ। ਇਸ ਵੀਡੀਓ ਨੂੰ ਗੈਰੀ ਦੇ ਪ੍ਰਸ਼ੰਸਕ ਕਾਫੀ ਲਾਈਕ ਕਰ ਰਹੇ ਹਨ ।

https://www.instagram.com/p/BlDEEneniGO/

ਲੋਕਾਂ ਵੱਲੋਂ ਇਸ ਵੀਡਿਓ ਨੂੰ ਲਗਤਾਰ ਸ਼ੇਅਰ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੈਰੀ ਫੁੱਟਬਾਲ ਖੇਡਣ ਦੇ ਚੰਗੇ ਸ਼ੌਕੀਨ ਹਨ ਤੇ ਉਹ ਆਪਣੇ ਪਿੰਡ ਦੀ ਫੁੱਟਬਾਲ ਅਕੈਡਮੀ ਨੂੰ ਹਮੇਸ਼ਾ ਪ੍ਰਮੋਟ ਕਰਦੇ ਹੋਏ ਨਜ਼ਰ ਆਉਂਦੇ ਹਨ । ਇਸ ਤੋਂ ਇਲਾਵਾ ਗੈਰੀ ਪਿੰਡਾਂ ਵਿੱਚ ਖੇਡੀ ਜਾਣ ਵਾਲੀ ਲੋਕ ਖੇਡ ਪਿੱਠੂ ਖੇਡਣ ਦੇ ਵੀ ਸ਼ੌਕੀਨ ਹਨ ।

https://www.instagram.com/p/ByKQScynjCE/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network