ਗੈਰੀ ਸੰਧੂ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੱਸ ਹੱਸ ਹੋ ਜਾਉਂਗੇ ਲੋਟ ਪੋਟ

Written by  Lajwinder kaur   |  February 08th 2019 10:51 AM  |  Updated: February 08th 2019 10:51 AM

ਗੈਰੀ ਸੰਧੂ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੱਸ ਹੱਸ ਹੋ ਜਾਉਂਗੇ ਲੋਟ ਪੋਟ

ਪੰਜਾਬੀ ਇੰਡਸਟਰੀ ਦੇ ਬੇਹੱਦ ਸਟਾਈਲਿਸ਼ ਤੇ ਬੇਬਾਕ ਅੰਦਾਜ਼ ‘ਚ ਬੋਲਣ ਵਾਲੇ ਗੈਰੀ ਸੰਧੂ ਜਿਹੜੇ ਆਪਣੀ ਲਵ ਲਾਈਫ ਕਰਕੇ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਪੰਜਾਬੀ ਗਾਇਕ ਗੈਰੀ ਸੰਧੂ ਜਿਹੜੇ ਆਪਣੇ ਰੋਮਾਂਟਿਕ ਤੇ ਸੈਡ ਗੀਤਾਂ ਦੇ ਨਾਲ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ, ਤੇ ਆਪਣੀ ਲਾਈਵ ਪ੍ਰਫਾਰਮਸ ਦੇ ਨਾਲ ਨਾਲ ਮਸਤੀ ਵਾਲੇ ਪਲਾਂ ਦੀਆਂ ਵੀਡੀਓਜ਼ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਕਰਦੇ ਰਹਿੰਦੇ ਹਨ।

 

View this post on Instagram

 

Life is beautiful.. ? Tiktok : RealGarrySandhu

A post shared by Garry Sandhu (@officialgarrysandhu) on

ਹੋਰ ਵੇਖੋ: ਜੈਸਮੀਨ ‘ਤੇ ਗੈਰੀ ਨੇ ਮੁੜ ਕੀਤੀ ਸਟੇਜ ਸ਼ੇਅਰ , ਪਾਇਆ ਇਕੱਠੇ ਭੰਗੜਾ , ਦੇਖੋ ਵੀਡੀਓ

ਆਉ ਤੁਹਾਨੂੰ ਦੱਸਦੇ ਹਾਂ ਉਹਨਾਂ ਦੀ ਹਾਲ ‘ਚ ਪੋਸਟ ਕੀਤੀ ਵੀਡੀਓ ਬਾਰੇ। ਜੇ ਗੱਲ ਕਰੀਏ ਵੀਡੀਓ ਦੀ ਤਾਂ ਗੈਰੀ ਸੰਧੂ ਨੇ ਆਪਣੇ ਟਿਕ ਟਾਕ ਅਕਾਊਂਟ ਤੋਂ ਇਹ ਵੀਡੀਓ ਬਣਾਈ ਹੈ। ਇਸ ਵੀਡੀਓ ‘ਚ ਗੈਰੀ ਸੰਧੂ ਦੇ ਨਾਲ ਉਨ੍ਹਾਂ ਦੇ ਦੋ ਮਿੱਤਰ ਵੀ ਨਜ਼ਰ ਆ ਰਹੇ ਹਨ। ਗੈਰੀ ਸੰਧੂ ਨੇ ਹੱਥ ਵਿੱਚ ਹਰਾ ਧਨੀਆ ਫੜਿਆ ਹੋਇਆ ਹੈ ਤੇ ਨਾਲ ‘ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ’ ਗੀਤ ਉੱਤੇ ਐਕਟਿੰਗ ਕਰ ਰਹੇ ਹਨ। ਵੀਡੀਓ ਬਹੁਤ ਹੀ ਫਨੀ ਹੈ ਜਿਸ ਨੂੰ ਦੇਖ ਕੇ ਹਾਸਾ ਨਹੀਂ ਰੁੱਕਦਾ ਹੈ। ਗੈਰੀ ਸੰਧੂ ਨੇ ਵੀਡੀਓ ਨੂੰ ਕੈਪਸ਼ਨ ਦਿੱਤੀ ਹੈ, ‘ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ।’ ਇਹ ਵੀਡੀਓ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ।

 

View this post on Instagram

 

Alert Kudey Full Video on Fresh Media Records. Kiwen Laggeya comment karke dasseyo ?

A post shared by Garry Sandhu (@officialgarrysandhu) on

ਹੋਰ ਵੇਖੋ: ਉਹ ਸ਼ਖਸੀਅਤ ਜਿਸ ਨੂੰ ਗੈਰੀ ਸੰਧੂ ਸਭ ਤੋਂ ਜ਼ਿਆਦਾ ਕਰਦੇ ਹਨ ਪਿਆਰ ,ਵੇਖੋ ਤਸਵੀਰ 

ਗੈਰੀ ਸੰਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਹੀ ਸੁਪਰ ਹਿੱਟ ਗੀਤ ਦੇ ਚੁੱਕੇ ਨੇ, ਹਾਲ ਹੀ ‘ਚ ਉਹਨਾਂ ਦਾ ਗੀਤ ‘ਅਲਰਟ ਕੁੜੇ’ ਤੇ ‘ਦੋ ਗੱਲਾਂ’ ਰਿਲੀਜ਼ ਹੋਏ ਸਨ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network