ਗੈਰੀ ਸੰਧੂ ਮਾਪਿਆਂ ਨੂੰ ਲੈ ਕੇ ਹੋਏ ਭਾਵੁਕ, ਕਿਹਾ ਬੇਬੇ ਬਾਪੂ ਦੇ ਜਾਣ ਤੋਂ ਬਾਅਦ ਘਟ ਗਿਆ ਹੈ ਸੈਲਫ ਕੌਨਫੀਡੈਂਸ

written by Shaminder | October 20, 2021

ਗੈਰੀ ਸੰਧੂ (Garry Sandhu)  ਆਪਣੇ ਮਾਪਿਆਂ ਨੂੰ ਲੈ ਕੇ ਅਕਸਰ ਇਮੋਸ਼ਨਲ ਹੋ ਜਾਂਦੇ ਹਨ । ਕਿਉਂਕਿ ਉਨ੍ਹਾਂ ਦੇ ਮਾਪੇ ਇਸ ਦੁਨੀਆ ‘ਚ ਨਹੀਂ ਹਨ । ਗੈਰੀ ਸੰਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗੈਰੀ ਸੰਧੂ ਆਪਣੇ ਮਾਪਿਆਂ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ । ਉਹ ਇਸ ਵੀਡੀਓ ‘ਚ ਕਹਿ ਰਿਹਾ ਹੈ ਕਿ ‘ਉਹ ਪਹਿਲਾਂ ਕਦੇ ਵੀ ਸ਼ੋਅ ‘ਚ ਐਨਕ ਲਗਾ ਕੇ ਨਹੀਂ ਸੀ ਆਏ ਪਰ ਜਦੋਂ ਤੋਂ ਬੇਬੇ ਬਾਪੂ ਗਏ ਹਨ, ਮੈਨੂੰ ਲੱਗਦਾ ਹੈ ਕਿ ਮੇਰਾ ਆਤਮ-ਵਿਸ਼ਵਾਸ਼ ਘੱਟ ਗਿਆ ਹੈ ।

garry sandhu image From instagram

ਹੋਰ ਪੜ੍ਹੋ : ਪੂਜਾ ਕਰਦੇ ਹੋਏ ਅਦਾਕਾਰਾ ਕਾਜੋਲ ਦੀ ਆਪਣੀ ਭੈਣ ਨਾਲ ਹੋਈ ਲੜਾਈ, ਵੀਡੀਓ ਵਾਇਰਲ

ਕਿਉਂਕਿ ਪਹਿਲਾਂ ਮੈਨੂੰ ਪਤਾ ਸੀ ਕਿ ਘਰ ‘ਚ ਕੋਈ ਮੇਰਾ ਵੇਟ ਕਰ ਰਿਹਾ ਹੈ’, ਪਰ ਹੁਣ ਅਜਿਹਾ ਨਹੀਂ ਹੈ ।ਗੈਰੀ ਸੰਧੂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਤੋਂ ਬਾਅਦ ਪ੍ਰਸ਼ੰਸਕਾਂ ਦੇ ਵੱਲੋਂ ਵੀ ਉਨ੍ਹਾਂ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ ।

Garry Sandhu image From instagram

ਦੱਸ ਦਈਏ ਕਿ ਗੈਰੀ ਸੰਧੂ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਮਾਤਾ ਨੂੰ ਗੁਆਇਆ ਹੈ ਜਦੋਂਕਿ ਉਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ ਕਈ ਸਾਲ ਪਹਿਲਾਂ ਹੋ ਗਿਆ ਸੀ ਅਤੇ ਮਾਂ ਦੀ ਮੌਤ ਤੋਂ ਬਾਅਦ ਗੈਰੀ ਪੂਰੀ ਤਰ੍ਹਾਂ ਟੁੱਟ ਗਏ ਹਨ ।

You may also like