ਵੈਲੇਨਟਾਈਨ 'ਤੇ ਆਈ ਫੋਨ ਨਾਲ ਸ਼ੂਟ ਕੀਤਾ ਗਾਣਾ ਲੈ ਕੇ ਆ ਰਹੇ ਨੇ ਗੈਰੀ ਸੰਧੂ, ਦੇਖੋ ਵੀਡੀਓ

Written by  Aaseen Khan   |  February 11th 2019 12:11 PM  |  Updated: February 11th 2019 12:11 PM

ਵੈਲੇਨਟਾਈਨ 'ਤੇ ਆਈ ਫੋਨ ਨਾਲ ਸ਼ੂਟ ਕੀਤਾ ਗਾਣਾ ਲੈ ਕੇ ਆ ਰਹੇ ਨੇ ਗੈਰੀ ਸੰਧੂ, ਦੇਖੋ ਵੀਡੀਓ

ਵੈਲੇਨਟਾਈਨ 'ਤੇ ਆਈ ਫੋਨ ਨਾਲ ਸ਼ੂਟ ਕੀਤਾ ਗਾਣਾ ਲੈ ਕੇ ਆ ਰਹੇ ਨੇ ਗੈਰੀ ਸੰਧੂ, ਦੇਖੋ ਵੀਡੀਓ : ਗੈਰੀ ਸੰਧੂ ਆਪਣੇ ਪਿਆਰ ਸੰਬੰਧਾਂ ਦੇ ਚਲਦਿਆਂ ਹਮੇਸ਼ਾ ਸੁਰਖੀਆਂ 'ਚ ਬਣੇ ਰਹਿੰਦੇ ਹਨ। ਜੈਸਮੀਨ ਨਾਲ ਉਹਨਾਂ ਦੇ ਰਿਸ਼ਤੇ 'ਤੇ ਕਈ ਵਾਰ ਸਵਾਲੀਆ ਨਿਸ਼ਾਨ ਲੱਗ ਚੁੱਕੇ ਹਨ। ਕਦੇ ਦੋਨਾਂ ਦੇ ਬ੍ਰੇਕ ਅੱਪ ਦੀਆਂ ਖਬਰਾਂ ਆਉਂਦੀਆਂ ਹਨ ਕਦੇ ਪੈਚ ਅੱਪ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

 

View this post on Instagram

 

Video cost 0 paisey .i phone zindabaad

A post shared by Garry Sandhu (@officialgarrysandhu) on

ਪਰ ਇਸ ਸਭ ਤੋਂ ਅਲੱਗ ਗੈਰੀ ਸੰਧੂ ਲੱਗਦਾ ਹੈ ਸਾਰੇ ਗਿਲੇ ਸ਼ਿਕਵੇ ਛੱਡ ਦੁਬਾਰਾ ਮਿਲਣ ਦੀਆਂ ਕੋਸ਼ਿਸ਼ਾਂ 'ਚ ਹਨ। ਕਿਉਂਕਿ ਗੈਰੀ 14 ਫਰਵਰੀ ਵੈਲੇਨਟਾਈਨ ਦੇ ਦਿਨ ਆਪਣਾ ਨਵਾਂ ਗਾਣਾ ਦੁਬਾਰਾ ਮਿਲਦੇ ਹਾਂ ਲੈ ਕੇ ਆ ਰਹੇ ਹਨ। ਇੰਨ੍ਹਾਂ ਹੀ ਨਹੀਂ ਗਾਣੇ ਦੀ ਖਾਸੀਅਤ ਇਹ ਹੈ ਕਿ ਇਹ ਗਾਣਾ ਬਿਨਾਂ ਕੋਈ ਰੁਪਿਆ ਖਰਚ ਕਰਕੇ ਬਣਾਇਆ ਜਾ ਰਿਹਾ ਹੈ। ਅਤੇ ਗਾਣੇ ਦਾ ਸਾਰਾ ਸ਼ੂਟ ਆਈ ਫੋਨ 'ਤੇ ਹੋਇਆ ਹੈ। ਜਿਸ ਬਾਰੇ ਗੈਰੀ ਸੰਧੂ ਨੇ ਗਾਣੇ ਦਾ ਛੋਟਾ ਜਿਹਾ ਟੀਜ਼ਰ ਸ਼ੇਅਰ ਕਰਕੇ ਦੱਸਿਆ ਹੈ।

ਹੋਰ ਵੇਖੋ : ਅਨਮੋਲ ਕਵੱਤਰਾ ਆਪਣੇ ਗਾਣੇ ‘ਦਲੇਰੀਆਂ’ ‘ਚ ਕਰ ਰਹੇ ਨੇ ਉਹ ਹੀ ਕੰਮ ਜੋ ਕਰਦੇ ਨੇ ਅਸਲ ਜ਼ਿੰਦਗੀ ‘ਚ, ਦੇਖੋ ਵੀਡੀਓ

 

View this post on Instagram

 

14 feb fresh te

A post shared by Garry Sandhu (@officialgarrysandhu) on

ਪਰ ਇਸ ਤਰਾਂ ਪੰਜਾਬੀ ਇੰਡਸਟਰੀ 'ਚ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਜਦੋਂ ਨਾਮੀ ਗਾਇਕ ਆਪਣੇ ਗਾਣਿਆਂ ਦੇ ਵੀਡੀਓਜ਼ ਆਈ ਫੋਨ ਨਾਲ ਸ਼ੂਟ ਕਰ ਚੁੱਕੇ ਹੋਣ ਅਤੇ ਉਹਨਾਂ ਗਾਣਿਆਂ ਦੀਆਂ ਵੀਡੀਓਜ਼ ਨੂੰ ਪਸੰਦ ਵੀ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਗੈਰੀ ਸੰਧੂ ਦੇ ਦੁਬਾਰਾ ਮਿਲਦੇ ਹਾਂ ਦੇ ਆਈ ਫੋਨ ਤੋਂ ਬਣੇ ਵੀਡੀਓ ਨੂੰ ਲੋਕੀ ਕਿੰਨਾਂ ਕੁ ਪਸੰਦ ਕਰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network