ਗੈਰੀ ਸੰਧੂ ਦਾ ਨਵਾਂ ਗੀਤ 'ਲਾਈਕ ਯੂ' ਜਿੱਤ ਰਿਹਾ ਹੈ ਹਰ ਕਿਸੇ ਦਾ ਦਿਲ, ਛਾਇਆ ਟਰੈਂਡਿੰਗ ਵਿਚ

Written by  Aaseen Khan   |  October 06th 2019 11:34 AM  |  Updated: October 06th 2019 11:34 AM

ਗੈਰੀ ਸੰਧੂ ਦਾ ਨਵਾਂ ਗੀਤ 'ਲਾਈਕ ਯੂ' ਜਿੱਤ ਰਿਹਾ ਹੈ ਹਰ ਕਿਸੇ ਦਾ ਦਿਲ, ਛਾਇਆ ਟਰੈਂਡਿੰਗ ਵਿਚ

ਗੈਰੀ ਸੰਧੂ ਜਿਹੜੇ ਇੱਕ ਵਾਰ ਫਿਰ ਵਾਪਿਸ ਆ ਚੁੱਕੇ ਨੇ ਆਪਣਾ ਨਵਾਂ ਗੀਤ ਲੈ ਕੇ ਜਸੀ ਦਾ ਨਾਮ ਹੈ 'ਲਾਈਕ ਯੂ'(ਤੇਰੇ ਜੈਸੀ) । ਗਾਣਾ ਰਿਲੀਜ਼ ਹੋਣ ਦੇ ਕੁਝ ਹੀ ਘੰਟਿਆਂ ਬਾਅਦ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਨੰਬਰ ਇੱਕ ਤੇ ਛਾਇਆ ਹੋਇਆ ਹੈ। ਗਾਣੇ ਨੂੰ 12 ਲੱਖ ਤੋਂ ਵੱਧ ਵਾਰ ਸੁਣਿਆ ਜਾ ਚੁੱਕਿਆ ਹੈ ਅਤੇ ਇੱਕ ਲੱਖ ਤੋਂ ਵੱਧ ਲਾਈਕ ਹਾਸਿਲ ਹੋ ਚੁੱਕੇ ਹਨ। ਗਾਣੇ ਨੂੰ ਲਿਖਿਆ, ਕੰਪੋਜ਼ ਅਤੇ ਗਾਇਆ ਗੈਰੀ ਸੰਧੂ ਨੇ ਖੁਦ ਹੈ। ਗੀਤ 'ਚ ਰੈਪ ਦਾ ਤੜਕਾ ਵੀ ਲਗਾਇਆ ਗਿਆ ਹੈ ਜਿਹੜਾ ਲੋਕੋ ਇੰਕ ਵੱਲੋਂ ਕੀਤਾ ਗਿਆ ਹੈ। ਮਨਪ੍ਰੀਤ ਤੂਰ ਨੇ ਗੀਤ 'ਚ ਫ਼ੀਚਰ ਕੀਤਾ ਹੈ।

ਹੋਰ ਵੇਖੋ  :ਭੰਗੜਾ ਪਵਾਉਣ ਆ ਗਏ ਨੇ ਪਰਮੀਸ਼ ਵਰਮਾ, ਨਵਾਂ ਗੀਤ '4 ਯਾਰ' ਹੋਇਆ ਰਿਲੀਜ਼, ਦੇਖੋ ਵੀਡੀਓ

ਰਾਹੁਲ ਸਾਥੁ ਦਾ ਸੰਗੀਤ ਉੱਥੇ ਨਾਮੀ ਵੀਡੀਓ ਅਤੇ ਫ਼ਿਲਮ ਨਿਰਦੇਸ਼ਕ ਸੁੱਖ ਸੰਘੇੜਾ ਵੱਲੋਂ ਗਾਣੇ ਦੀ ਵੀਡੀਓ ਦਾ ਨਿਰਦੇਸ਼ਨ ਕੀਤਾ ਗਿਆ ਹੈ। ਗੈਰੀ ਸੰਧੂ ਦੇ ਇਸ ਗੀਤ ਦਾ ਇੰਤਜ਼ਾਰ ਉਹਨਾਂ ਦਾ ਫੈਨਸ ਵੱਲੋਂ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ ਪਰ ਗੈਰੀ ਸੰਧੂ ਨੂੰ ਪਿਛਲੇ ਦਿਨੀਂ ਮਾਂ ਦੇ ਵਿਛੋੜੇ ਨਾਲ ਭਾਰੀ ਸਦਮਾ ਪਹੁੰਚਿਆ ਹੈ। ਹੁਣ ਗੈਰੀ ਸੰਧੂ ਵਾਪਿਸ ਕੰਮ 'ਤੇ ਲੱਗ ਚੁੱਕੇ ਹਨ ਅਤੇ ਆਉਂਦੇ ਹੀ ਹਰ ਪਾਸੇ ਛਾਅ ਚੁੱਕੇ ਹਨ। ਗਾਣੇ ਨੂੰ ਫੈਨਸ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network