ਗਾਇਕ ਗੈਰੀ ਸੰਧੂ ਨੇ ਨਮ ਅੱਖਾਂ ਨਾਲ 'ਮਾਂ' ਨੂੰ ਦਿੱਤੀ ਅੰਤਿਮ ਵਿਦਾਈ

Written by  Aaseen Khan   |  September 21st 2019 04:31 PM  |  Updated: September 21st 2019 04:31 PM

ਗਾਇਕ ਗੈਰੀ ਸੰਧੂ ਨੇ ਨਮ ਅੱਖਾਂ ਨਾਲ 'ਮਾਂ' ਨੂੰ ਦਿੱਤੀ ਅੰਤਿਮ ਵਿਦਾਈ

ਪੰਜਾਬ ਦੇ ਨਾਮਵਰ ਗਾਇਕ ਗੈਰੀ ਸੰਧੂ ਨੂੰ ਪਿਛਲੇ ਦਿਨੀਂ ਭਾਰੀ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਮਾਤਾ ਜੀ ਅਵਤਾਰ ਕੌਰ ਇਸ ਦੁਨੀਆਂ ਨੂੰ ਅਚਨਚੇਤ ਅਲਵਿਦਾ ਕਹਿ ਗਏ। ਕੱਲ੍ਹ ਉਹਨਾਂ ਦਾ ਅੰਤਿਮ ਸਸਕਾਰ ਜਲੰਧਰ ਦੇ ਪਿੰਡ ਰੁੜਕਾਂ ਕਲਾਂ 'ਚ ਕੀਤਾ ਗਿਆ ਜਿੱਥੇ ਗੈਰੀ ਸੰਧੂ ਸਮੇਤ ਕਈ ਹੋਰ ਵੀ ਪੰਜਾਬੀ ਗਾਇਕ ਸ਼ਰੀਕ ਹੋਏ ਜਿੰਨ੍ਹਾਂ 'ਚ ਕੇ.ਐੱਸ ਮੱਖਣ, ਜੀ ਖ਼ਾਨ,  ਕੁਲਵਿੰਦਰ ਕੈਲੇ ਵਰਗੇ ਨਾਮ ਸ਼ਾਮਿਲ ਹਨ।

garry sandhu garry sandhu

ਅਚਾਨਕ ਮਾਂ ਤੋਂ ਪਏ ਇਸ ਵਿਛੋੜੇ ਕਾਰਨ ਗੈਰੀ ਸੰਧੂ ਨੂੰ ਅੰਦਰ ਤੱਕ ਹਿਲਾ ਕਰ ਰੱਖ ਦਿੱਤਾ ਹੈ। ਪਿਛਲੇ ਸਾਲ ਹੀ ਗੈਰੀ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਤੇ ਹੁਣ ਮਾਂ ਦਾ ਵਿਛੜਨਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੱਸਿਆ ਜਾ ਰਿਹਾ ਹੈ ਕਿ ਗੈਰੀ ਸੰਧੂ ਦੇ ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਵੀਰਵਾਰ ਦੁਪਹਿਰ ਬਾਅਦ ਆਖਰੀ ਸਾਹ ਲਏ ਸਨ।

garry sandhu garry sandhu

ਗੈਰੀ ਸੰਧੂ ਹਾਲ ਹੀ 'ਚ ਆਪਣੇ ਵਿਦੇਸ਼ ਦੇ ਦੌਰੇ 'ਤੇ ਸਨ ਜਦੋਂ ਉਹਨਾਂ ਨੂੰ ਆਪਣੀ ਮਾਂ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਉਹ ਆਪਣੇ ਪਿੰਡ ਪਰਤੇ, ਜਿਸ ਤੋਂ ਬਾਅਦ ਗੈਰੀ ਸੰਧੂ ਨੇ ਮਾਤਾ ਨੂੰ ਅੰਤਿਮ ਵਿਦਾਈ ਦਿੱਤੀ।

garry sandhu garry sandhu

ਗੈਰੀ ਦੇ ਮਾਤਾ ਪਿਤਾ ਹੀ ਨਹੀਂ ਸਗੋਂ ਹਰ ਕਿਸੇ ਦੇ ਮਾਤਾ ਪਿਤਾ ਦਾ ਇਸ ਦੁਨੀਆਂ ਤੋਂ ਜਾਣਾ ਬੱਚੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ ਹੈ। ਪੰਜਾਬੀ ਸੰਗੀਤ ਜਗਤ 'ਚ ਗੈਰੀ ਸੰਧੂ ਦੀ ਮਾਂ ਦੇ ਦਿਹਾਂਤ ਨੂੰ ਲੈ ਕੇ ਸੋਗ ਦੀ ਲਹਿਰ ਵੀ ਦੇਖਣ ਨੂੰ ਮਿਲ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network