ਗੈਰੀ ਸੰਧੂ ਹੋਏ ਭਾਵੁਕ, ਪਿਤਾ ਦੇ ਵਿਛੋੜੇ ਵਾਲੇ ਦਿਨ ਨੂੰ ਯਾਦ ਕਰਦੇ ਹੋਏ ਪਾਈ ਦਰਦ ਭਰੀ ਪੋਸਟ

written by Lajwinder kaur | January 13, 2020

ਪੰਜਾਬੀ ਗਾਇਕ ਗੈਰੀ ਸੰਧੂ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝੀ ਕੀਤੀ ਹੈ। ਇਹ ਪੋਸਟ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਹੈ। ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਲੋਹੜੀ ਵਾਲੇ ਦਿਨ ਮੈਂ ਪਹਿਲੀਂ ਵਾਰ ਇੰਡੀਆ ਛੱਡਿਆ ਸੀ ਤੇ ਲੋਹੜੀ ਵਾਲੇ ਦਿਨ ਮੈਂ ਯੂ.ਕੇ ਤੋਂ ਇੰਡੀਆ ਆਇਆ ਤੇ ਲੋਹੜੀ ਵਾਲੇ ਦਿਨ ਮੇਰੇ ਡੈਡ ਸਾਨੂੰ ਛੱਡ ਗਏ ਸੀ ਦੋ ਸਾਲ ਪਹਿਲਾਂ...ਬਹੁਤ ਯਾਦ ਕਰਦਾ ਹਾਂ ਡੈਡ ਤੂਹਾਨੂੰ..’

ਹੋਰ ਵੇਖੋ:ਬੱਬਲ ਰਾਏ ਦੇ ਨਵੇਂ ਗੀਤ ‘Litt Lyf’ ਨਾਲ ਬਜ਼ੁਰਗ ਵੀ ਲੈ ਰਹੇ ਨੇ ਜ਼ਿੰਦਗੀ ਜਿਉਣ ਦਾ ਸਵਾਦ, ਦੇਖੋ ਵੀਡੀਓ ਫੋਟੋ ‘ਚ ਦੇਖ ਸਕਦੇ ਹੋ ਗੈਰੀ ਸੰਧੂ ਆਪਣੇ ਪਿਤਾ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪਿਤਾ ਨੇ ਵਿਕਟਰੀ ਦਾ ਸਾਈਨ ਬਣਾਇਆ ਹੋਇਆ ਹੈ। ਦੱਸ ਦਈਏ ਗੈਰੀ ਸੰਧੂ ਦੇ ਪਿਤਾ ਸਰਦਾਰ ਸੋਹਣ ਸਿੰਘ ਸੰਧੂ ਸਾਲ 2018 ਦੀ 13 ਜਨਵਰੀ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ। ਗੈਰੀ ਸੰਧੂ ਦੀ ਇਸ ਦਰਦ ਭਰੀ ਪੋਸਟ ਉੱਤੇ ਜੈਜ਼ੀ ਬੀ , ਹਿੰਮਤ ਸੰਧੂ, ਐਮੀ ਵਿਰਕ  ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਆਪਣੇ ਮੈਸਜਾਂ ਰਾਹੀਂ ਗੈਰੀ ਸੰਧੂ ਦੇ ਇਸ ਦੁੱਖ ਨੂੰ ਵੰਡਾਉਣ ਦੀ ਕੋਸ਼ਿਸ ਕੀਤੀ ਹੈ।
ਦੱਸ ਦਈਏ ਪਿਛਲੇ ਸਾਲ ਗੈਰੀ ਸੰਧੂ ਨੂੰ ਇੱਕ ਹੋਰ ਵੱਡਾ ਸਦਮੇ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2019 ‘ਚ ਉਨ੍ਹਾਂ ਦੀ ਮਾਤਾ ਜੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਮਾਤਾ ਦੇ ਵਿਛੋੜੇ ਦੇ ਦੁੱਖ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਸੀ। ਪਰ ਉਨ੍ਹਾਂ ਨੇ ਹਿੰਮਤ ਕਰਕੇ ਫਿਰ ਸੰਗੀਤਕ ਜਗਤ ‘ਚ ਵਾਪਸੀ ਕਰ ਲਈ ਹੈ। ਜਿਸ ਤੋਂ ਬਾਅਦ ਉਨ੍ਹਾਂ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਵਧੀਆ ਗੀਤ ਦੇ ਰਹੇ ਹਨ। ਹਾਲ ਹੀ ‘ਚ ਬਾਲੀਵੁੱਡ ਫ਼ਿਲਮ ‘ਸਟ੍ਰੀਟ ਡਾਂਸਰ ਥ੍ਰੀਡੀ’ ‘ਚ ਵੀ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦਾ ਇਲੀਗਲ ਵੈਪਨ ਗੀਤ ਦਾ ਰੀਮੇਕ ਸੁਣਨ ਨੂੰ ਮਿਲ ਰਿਹਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਲਿਖਿਆ ਗੀਤ ਜੀਅ ਕਰਦਾ ਜੀ ਖ਼ਾਨ ਤੇ ਖ਼ਾਨ ਸਾਬ ਦੀ ਆਵਾਜ਼ ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ।

0 Comments
0

You may also like