ਵਿਦੇਸ਼ ਟੂਰ ਦੌਰਾਨ ਧੁੰਮਾਂ ਪਾ ਰਿਹਾ ਹੈ ਗਾਇਕ ਗੈਰੀ ਸੰਧੂ,ਵੀਡਿਓ ਇੰਸਟਾਗ੍ਰਾਮ 'ਤੇ ਕੀਤਾ ਸਾਂਝਾ 

Written by  Shaminder   |  August 29th 2018 06:35 AM  |  Updated: August 29th 2018 06:35 AM

ਵਿਦੇਸ਼ ਟੂਰ ਦੌਰਾਨ ਧੁੰਮਾਂ ਪਾ ਰਿਹਾ ਹੈ ਗਾਇਕ ਗੈਰੀ ਸੰਧੂ,ਵੀਡਿਓ ਇੰਸਟਾਗ੍ਰਾਮ 'ਤੇ ਕੀਤਾ ਸਾਂਝਾ 

ਗੈਰੀ ਸੰਧੂ Garry Sandhu ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਜਿਹੇ ਗਾਇਕ ਨੇ ,ਜਿਨ੍ਹਾਂ ਨੇ ਆਪਣੀ ਮਿਹਨਤ ਦੀ ਬਦੌਲਤ ਆਪਣੀ ਵੱਖਰੀ ਪਹਿਚਾਣ ਬਣਾਈ ਹੈ ।ਉਨ੍ਹਾਂ ਨੇ ਕਈ ਹਿੱਟ ਗੀਤ Song  ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ । ਗੈਰੀ ਸੰਧੂ ਸੋਸ਼ਲ ਮੀਡੀਆ 'ਤੇ ਲਗਾਤਾਰ ਸਰਗਰਮ ਰਹਿੰਦੇ ਨੇ । ਉਹ ਆਪਣੇ ਇੰਸਟਾਗ੍ਰਾਮ 'ਤੇ ਅਕਸਰ ਆਪਣੇ ਵੀਡਿਓ ਸਾਂਝੇ ਕਰਦੇ ਰਹਿੰਦੇ ਨੇ ।

https://www.instagram.com/p/BnBZf3_g2E_/?hl=en&taken-by=officialgarrysandhu

ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਵਿਦੇਸ਼ 'ਚ ਆਪਣੀ ਪਰਫਾਰਮੈਂਸ ਦੇ ਰਹੇ ਨੇ । ਗੈਰੀ ਸੰਧੂ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਲੋਕ ਮੌਜੂਦ ਨੇ ।ਗੈਰੀ ਸੰਧੂ ਦੀ ਗਾਇਕੀ ਦਾ ਜਾਦੂ ਕਿਸ ਤਰ੍ਹਾਂ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਇਸ ਦਾ ਅੰਦਾਜ਼ਾ ਇਸ ਵੀਡਿਓ ਨੂੰ ਵੇਖ ਕੇ ਲਗਾ ਸਕਦੇ ਹੋ । ਜਿੱਥੇ ਔਰਤਾਂ ,ਬੱਚੇ ਅਤੇ ਬਜ਼ੁਰਗ ਵੀ ਉਨ੍ਹਾਂ ਨੂੰ ਸੁਣਨ ਲਈ ਮੌਜੂਦ ਸਨ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰਾਂ   ਗੈਰੀ  ਸੰਧੂ ਆਪਣੇ ਗੀਤ 'ਡਰੈੱਸਾਂ ਵਿੱਚ ਸਾਰੀਆਂ ਉਹ ਸੂਟ ਵਿੱਚ ਕੱਲੀ' 'ਤੇ ਪਰਫਾਰਮੈਂਸ ਦੇ ਰਹੇ ਨੇ ।ਗੈਰੀ ਸੰਧੂ ਗੀਤ ਦੇ ਕੁਝ ਬੋਲ ,ਬੋਲ ਰਹੇ ਨੇ ਅਤੇ ਕੁਝ 'ਤੇ ਗੀਤ ਦੀ ਇੱਕ ਲਾਈਨ ਸਰੋਤਿਆਂ ਨੂੰ ਬੋਲਣ ਲਈ ਕਹਿ ਰਹੇ ਨੇ ਅਤੇ ਸਰੋਤੇ ਵੀ ਉਨ੍ਹਾਂ ਦੇ ਗੀਤ ਨਾਲ ਹੁੰਗਾਰਾ ਭਰ ਰਹੇ ਨੇ । ਗੈਰੀ ਸੰਧੂ ਦੇ ਗੀਤਾਂ ਨੂੰ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network