ਗੈਰੀ ਸੰਧੂ ਹੋਏ ਭਾਵੁਕ, ਮਾਂ ਦੀ ਪਹਿਲੀ ਬਰਸੀ ‘ਤੇ ਯਾਦ ਕਰਦੇ ਹੋਏ ਲਿਖਿਆ- ‘ਮਾਂ ਮੈਂ ਹਰ ਦਿਨ ਤੈਨੂੰ ‘Miss’ ਕਰਦਾ ਹਾਂ ’

Written by  Lajwinder kaur   |  September 20th 2020 11:00 AM  |  Updated: September 20th 2020 11:06 AM

ਗੈਰੀ ਸੰਧੂ ਹੋਏ ਭਾਵੁਕ, ਮਾਂ ਦੀ ਪਹਿਲੀ ਬਰਸੀ ‘ਤੇ ਯਾਦ ਕਰਦੇ ਹੋਏ ਲਿਖਿਆ- ‘ਮਾਂ ਮੈਂ ਹਰ ਦਿਨ ਤੈਨੂੰ ‘Miss’ ਕਰਦਾ ਹਾਂ ’

ਪੰਜਾਬੀ ਗਾਇਕ ਗੈਰੀ ਸੰਧੂ ਨੇ ਆਪਣੀ ਮਾਂ ਦੀ ਪਹਿਲੀ ਬਰਸੀ ‘ਤੇ ਭਾਵੁਕ ਪੋਸਟ ਪਾਈ ਹੈ । ਉਨ੍ਹਾਂ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ।garry sandhuਹੋਰ ਪੜ੍ਹੋ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਸ਼ੇਅਰ ਕੀਤੀ ਅਨਿਲ ਕਪੂਰ ਨਾਲ ਜੁੜੀ ਇੱਕ ਯਾਦ

ਉਨ੍ਹਾਂ ਨੇ ਨਾਲ ਹੀ ਕਪੈਸ਼ਨ ‘ਚ ਲਿਖਿਆ ਹੈ, ‘ਮਾਂ ਮੈਂ ਤੁਹਾਨੂੰ ਹਰ ਦਿਨ ਯਾਦ ਕਰਦਾ ਹੈ’। ਹਿੰਮਤ ਸੰਧੂ, ਜੀ ਖ਼ਾਨ ਤੇ ਕਈ ਫੈਨਜ਼ ਨੇ ਕਮੈਂਟਸ ਕਰਕੇ ਗੈਰੀ ਸੰਧੂ ਨੂੰ ਹੌਂਸਲਾ ਦੇ ਰਹੇ ਨੇ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

garry sandhu instagram post

ਦੱਸ ਦਈਏ ਪਿਛਲੇ ਸਾਲ ਗੈਰੀ ਸੰਧੂ ਨੂੰ ਬਹੁਤ ਵੱਡਾ ਸਦਮਾ ਲੱਗਿਆ ਸੀ ਜਦੋਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੀ ਮਾਤਾ ਦਾ ਨਾਂਅ ਅਵਤਾਰ ਕੌਰ ਸੀ ਅਤੇ ਉਨ੍ਹਾਂ ਦਾ ਦਿਹਾਂਤ ਉਨ੍ਹਾਂ ਦੇ ਜੱਦੀ ਪਿੰਡ ਰੁੜਕਾ ਕਲਾਂ ‘ਚ ਹੋਇਆ ਸੀ ।

garry sandhu and his mother

ਗਾਇਕ ਗੈਰੀ ਸੰਧੂ ਆਪਣੀ ਮਾਂ ਨਾਲ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ । ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ‘ਚੱਲ ਮੇਰਾ ਪੁੱਤ 2’ ਦੇ ਨਾਲ ਉਹ ਇੱਕ ਵਾਰ ਫਿਰ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਨੇ ।

garry sandhu-1


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network