ਗੈਰੀ ਸੰਧੂ ਦੇ ਸੈਡ ਸੌਂਗ ਦਾ ਜੈਸਮੀਨ ਸੈਂਡਲਾਸ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡਿਓ

Written by  Rupinder Kaler   |  December 26th 2018 04:00 PM  |  Updated: December 26th 2018 07:28 PM

ਗੈਰੀ ਸੰਧੂ ਦੇ ਸੈਡ ਸੌਂਗ ਦਾ ਜੈਸਮੀਨ ਸੈਂਡਲਾਸ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡਿਓ

ਜਿੱਥੇ ਗੈਰੀ ਸੰਧੂ ਆਪਣੀ ਐਕਸ ਗਰਲਫ੍ਰੈਂਡ ਜੈਸਮੀਨ ਸੈਂਡਲਾਸ ਦੀ ਯਾਦ ਵਿੱਚ ਸੈਡ ਸੌਂਗ ਗਾ ਰਿਹਾ ਹੈ ਉੱੱਥੇ ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾ ਕੇ ਇਸ ਦਾ ਜਵਾਬ ਦਿੱਤਾ ਹੈ । ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਹੈ ਕਿ ਉਹਨਾਂ ਦਾ 2018 ਸਾਲ ਕਿਸ ਤਰ੍ਹਾਂ ਦਾ ਰਿਹਾ ਹੈ ਇਸ ਪੋਸਟ ਵਿੱਚ ਉਹ ਕਹਿ ਰਹੀ ਹੈ ਕਿ ਉਹਨਾਂ ਨੇ ਇਸ ਸਾਲ ਬਹੁਤ ਸਾਰੇ ਸਟੇਜ ਸ਼ੋਅ ਕੀਤੇ ਹਨ ਤੇ ਇਹ ਸਾਲ ਉਹਨਾਂ ਦਾ ਯਾਦਗਾਰ ਹੋ ਨਿੱਬੜਿਆ ਹੈ ।

Watch: Garry Sandhu Posts ‘Sad’ Song For His Ex-Girlfriend Jasmine Sandlas Watch: Garry Sandhu Posts ‘Sad’ Song For His Ex-Girlfriend Jasmine Sandlas

ਉਹਨਾਂ ਨੇ ਕਿਹਾ ਕਿ ਉਹ ਸਾਰੇ ਸ਼ੋਅ ਕਰਕੇ ਅਖੀਰ ਵਿੱਚ ਆਪਣੇ ਪਰਿਵਾਰ ਵਿੱਚ ਹੈ, ਤੇ ਉਹ ਆਪਣੇ ਨਾਨਕੇ ਅਤੇ ਦਾਦਕਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਬਹੁਤ ਖੁਸ਼ ਹਨ । ਜੈਸਮੀਨ ਨੇ ਭਾਵਂੇ ਸਿੱਧੇ ਤੌਰ ਤੇ ਗੈਰੀ ਸੰਧੂ ਨੂੰ ਕੁਝ ਨਹੀਂ ਕਿਹਾ ਪਰ ਜਿਸ ਤਰ੍ਹਾਂ ਦੀ ਉਹਨਾਂ ਨੇ ਪੋਸਟ ਪਾਈ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਜਿਆਦਾ ਖੁਸ਼ ਹੈ ।

https://www.instagram.com/p/Br2HGWxgEnu/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੈਰੀ ਸੰਧੂ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਇੱਕ ਸੈਡ ਸੌਂਗ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਦਸ ਰਹੇ ਹਨ ਕਿ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਕੁੜੀ ਆਉਂਦੀ ਤੇ ਉਸ ਨਾਲ ਉਸ ਨੂੰ ਪਿਆਰ ਹੋ ਜਾਂਦਾ ਹੈ ।

https://www.instagram.com/p/Brsq1Dvh5Zc/?utm_source=ig_embed

ਗੈਰੀ ਦੀ ਇਹ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ।ਇਸ ਵੀਡਿਓ ਤੋਂ ਬਾਅਦ ਜੈਸਮੀਨ ਦੀ ਇਸ ਵੀਡਿਓ ਨੇ ਸਾਫ ਕਰ ਦਿੱਤਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਖੁਸ਼ ਹੈ ।

https://www.instagram.com/p/BkCk_lynXZw/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network