ਗੈਰੀ ਸੰਧੂ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਸਟੇਜ ਤੋਂ ਆਖੀ ਇਹ ਗੱਲ, ਵੀਡੀਓ ਹੋਇਆ ਵਾਇਰਲ

Written by  Lajwinder kaur   |  February 27th 2020 03:32 PM  |  Updated: February 27th 2020 03:32 PM

ਗੈਰੀ ਸੰਧੂ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਸਟੇਜ ਤੋਂ ਆਖੀ ਇਹ ਗੱਲ, ਵੀਡੀਓ ਹੋਇਆ ਵਾਇਰਲ

ਪੰਜਾਬੀ ਗਾਇਕ ਗੈਰੀ ਸੰਧੂ ਦਾ ਨਵਾਂ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਉਨ੍ਹਾਂ ਦੇ ਲਾਈਵ ਮਿਊਜ਼ਿਕ ਸ਼ੋਅ ਦੀ ਹੈ । ਵੀਡੀਓ ‘ਚ ਦੇਖ ਸਕਦੇ ਹੋ ਗੈਰੀ ਸੰਧੂ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ । ਉਹ ਸਟੇਜ ਉੱਤੇ ਹੀ ਬੈਠ ਗਏ  ਤੇ ਆਪਣੇ ਗੀਤ ‘ਮੈਂ ਤੇ ਮੇਰਾ ਟੇਚੀ ਕਿੰਨੀ ਵਾਰ ਰੋਂਏ ਆ’ ਤੇ ਨਾਲ ਹੀ ਆਪਣੀ ਮਾਂ ਨੂੰ ਯਾਦ ਕਰਕੇ ਉਨ੍ਹਾਂ ਦੀ ਅੱਖਾਂ ਭਰ ਆਈਆਂ ।

ਹੋਰ ਵੇਖੋ:ਅੱਜ ਹੈ ਕਮਲ ਖੰਗੂਰਾ ਦਾ ਜਨਮ ਦਿਨ, ਜਾਣੋ ਅਸਲੀ ਵਜ੍ਹਾ ਕਿਉਂ ਬਣਾ ਲਈ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰੀ

ਦੱਸ ਦਈਏ ਪਿਛਲੇ ਸਾਲ ਉਨ੍ਹਾਂ ਦੇ ਮਾਤਾ ਅਵਤਾਰ ਕੌਰ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸਨ । ਆਪਣੀ ਮਾਤਾ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਦੇ ਦੁੱਖ ਨੇ ਗੈਰੀ ਸੰਧੂ ਨੂੰ ਅੰਦਰੋਂ ਤੋੜ ਦਿੱਤਾ ਸੀ । ਪਰ ਫਿਰ ਹਿੰਮਤ ਕਰਕੇ ਉਨ੍ਹਾਂ ਨੇ ਮਿਊਜ਼ਿਕ ‘ਚ ਵਾਪਸੀ ਕੀਤੀ ਤੇ ਏਨੀਂ ਦਿਨੀਂ ਉਹ ਮਿਊਜ਼ਿਕ ਜਗਤ ‘ਚ ਕਾਫੀ ਸਰਗਰਮ ਨੇ ।

ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਜੀ ਹਾਂ ਹਾਲ ਹੀ ‘ਚ ‘ਚੱਲ ਮੇਰਾ ਪੁੱਤ 2’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਤੇ ਗੈਰੀ ਸੰਧੂ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਹੀ ਉਹ ਆਪਣੇ ਨਵੇਂ ਗੀਤ ‘ਵੱਲ੍ਹਾ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ । ਇਹ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network