ਫੈਨ ਵੱਲੋਂ ਬਣੇ ਇਸ ਸਕੈਚ ਨੂੰ ਦੇਖਕੇ ਭਾਵੁਕ ਹੋਏ ਗੈਰੀ ਸੰਧੂ, ਯਾਦ ਆਈ ਮਾਂ ਦੀ

Written by  Lajwinder kaur   |  April 21st 2020 12:22 PM  |  Updated: April 21st 2020 12:22 PM

ਫੈਨ ਵੱਲੋਂ ਬਣੇ ਇਸ ਸਕੈਚ ਨੂੰ ਦੇਖਕੇ ਭਾਵੁਕ ਹੋਏ ਗੈਰੀ ਸੰਧੂ, ਯਾਦ ਆਈ ਮਾਂ ਦੀ

ਪੰਜਾਬੀ ਗਾਇਕ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਭਾਵੁਕ ਪੋਸਟ ਪਾਉਂਦੇ ਹੋਏ ਆਪਣੀ ਮਰਹੂਮ ਮਾਤਾ ਨੂੰ ਯਾਦ ਕੀਤਾ ਹੈ । ਜਿਸ ਇਨਸਾਨ ਨੇ ਆਪਣੇ ਕਿਸੇ ਖਾਸ ਨੂੰ ਗੁਆ ਦਿੱਤਾ ਹੈ, ਉਸ ਨੂੰ ਹਰ ਪਲ ਯਾਦ ਕਰਦਾ ਹੈ ਖਾਸ ਕਰਕੇ ਜਦੋਂ ਉਹ ਖ਼ਾਸ ਇਨਸਾਨ ਮਾਂ ਹੋਵੇ । ਹਰ ਬੱਚੇ ਲਈ ਉਸਦੀ ਮਾਂ ਖ਼ਾਸ ਹੁੰਦੀ ਹੈ । ਬੱਚਾ ਭਾਵੇਂ ਜਿੰਨਾ ਮਰਜ਼ੀ ਵੱਡਾ ਇਨਸਾਨ ਕਿਉਂ ਨਾ ਬਣ ਜਾਵੇ, ਪਰ ਆਪਣੀ ਮਾਂ ਲਈ ਹਮੇਸ਼ਾ ਲਾਡਲਾ ਬੱਚਾ ਹੀ ਰਹਿੰਦਾ ਹੈ । ਮਾਂ ਦੇ ਚੱਲੇ ਜਾਣ ਦੇ ਦੁੱਖ ਨੂੰ ਦੂਜਿਆਂ ਦੇ ਸਾਹਮਣੇ ਜ਼ਾਹਿਰ ਨਹੀਂ ਕੀਤਾ ਜਾ ਸਕਦਾ । ਪਰ ਕਈ ਵਾਰ ਅਜਿਹੇ ਮੌਕੇ ਬਣ ਜਾਂਦੇ ਨੇ ਜਦੋਂ ਇਨਸਾਨ ਆਪਣੀ ਭਾਵਨਾਵਾਂ ਨੂੰ ਦੂਜਿਆਂ ਸਾਹਮਣੇ ਰੱਖਣ ਤੋਂ ਰੋਕ ਨਹੀਂ ਪਾਉਂਦਾ ਹੈ । ਅਜਿਹਾ ਹੀ ਹੋਇਆ ਜਦੋਂ ਗੈਰੀ ਸੰਧੂ ਦੇ ਫੈਨ ਨੇ ਉਨ੍ਹਾਂ ਲਈ ਸਕੈਚ ਬਣਾਇਆ । ਫੈਨ ਵੱਲੋਂ ਬਣੇ ਸਕੈਚ ‘ਚ ਗੈਰੀ ਸੰਧੂ ਤੇ ਉਨ੍ਹਾਂ ਦੀ ਮਾਤਾ ਨਜ਼ਰ ਆ ਰਹੇ ਨੇ । ਗੈਰੀ ਸੰਧੂ ਆਪਣੇ ਫੈਨ ਜਸਵੀਰ ਸਿੰਘ ਦਾ ਧੰਨਵਾਦ ਕਰਦੇ ਹੋਏ ਇਸ ਸਕੈਚ ਨੂੰ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ ਤੇ ਨਾਲ ਹੀ ਲਿਖਿਆ ਹੈ, ‘ਬਹੁਤ ਯਾਦ ਆਉਂਦੀ ਆ ਮਾਂ ਤੇਰੀ’।

 

View this post on Instagram

 

Ma miss you .. thanks @jassiarts for this

A post shared by Garry Sandhu (@officialgarrysandhu) on

ਦੱਸ ਦਈਏ ਪਿਛਲੇ ਸਾਲ ਉਨ੍ਹਾਂ ਦੇ ਮਾਤਾ ਅਵਤਾਰ ਕੌਰ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸਨ । ਆਪਣੀ ਮਾਤਾ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਦੇ ਦੁੱਖ ਨੇ ਗੈਰੀ ਸੰਧੂ ਨੂੰ ਅੰਦਰੋਂ ਤੋੜ ਦਿੱਤਾ ਸੀ ।

 

View this post on Instagram

 

Punjab ik si te ik hi rehna odhar vi saddey te idhar vi saddey ...

A post shared by Garry Sandhu (@officialgarrysandhu) on

ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਨੇ ਜਿਵੇਂ ਯਾਹ ਬੇਬੀ, ਵੱਲ੍ਹਾ, ਲਾਈਕ ਯੂ, ਲੱਡੂ, ਰੱਬ ਜਾਣੇ, ਜਾ ਨੀ ਜਾ ਵਰਗੇ ਕਈ ਸ਼ਾਨਦਾਰ ਗੀਤ ਸ਼ਾਮਿਲ ਨੇ । ਇਸ ਤੋਂ ਇਲਾਵਾ ‘ਚੱਲ ਮੇਰਾ ਪੁੱਤ 2’ ਦੇ ਨਾਲ ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network