ਕੌੜੀਆਂ ਯਾਦਾਂ ਨੂੰ ਭੁੱਲ ਕੇ ਗੈਰੀ ਸੰਧੂ ਵੱਧ ਰਿਹਾ ਹੈ ਮੰਜ਼ਿਲ ਵੱਲ, ਡਿਪੋਰਟ ਕਰਨ ਵਾਲੇ ਇੰਗਲੈਂਡ ਦਾ ਇਸ ਤਰ੍ਹਾਂ ਕੀਤਾ ਧੰਨਵਾਦ 

Written by  Shaminder   |  June 28th 2019 10:08 AM  |  Updated: June 28th 2019 10:10 AM

ਕੌੜੀਆਂ ਯਾਦਾਂ ਨੂੰ ਭੁੱਲ ਕੇ ਗੈਰੀ ਸੰਧੂ ਵੱਧ ਰਿਹਾ ਹੈ ਮੰਜ਼ਿਲ ਵੱਲ, ਡਿਪੋਰਟ ਕਰਨ ਵਾਲੇ ਇੰਗਲੈਂਡ ਦਾ ਇਸ ਤਰ੍ਹਾਂ ਕੀਤਾ ਧੰਨਵਾਦ 

ਗੈਰੀ ਸੰਧੂ ਯੂ ਕੇ ਪਹੁੰਚ ਚੁੱਕੇ ਹਨ ਅਤੇ ਉਹ ਉੱਥੇ ਪਹੁੰਚ ਕੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ । ਗੈਰੀ ਸੰਧੂ ਇੰਗਲੈਂਡ ਦੀ ਧਰਤੀ ਤੇ ਅੱਠ ਸਾਲ ਬਾਅਦ ਪਹੁੰਚੇ ਹਨ । ਦੱਸ ਦਈਏ ਕਿ ਗੈਰੀ ਸੰਧੂ ਨੂੰ ਇੰਗਲੈਂਡ ਤੋਂ ਕਿਸੇ ਕਾਰਨ ਕਰਕੇ ਡਿਪੋਰਟ ਕਰ ਦਿੱਤਾ ਗਿਆ ਸੀ ਅਤੇ ਪਿਛਲੇ ਦਿਨੀਂ ਉਨ੍ਹਾਂ ਨੇ ਇੱਕ ਪੋਸਟ ਪਾ ਕੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਸੀ ਅਤੇ ਇੱਕ ਭਾਵੁਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ ।

ਹੋਰ ਵੇਖੋ:ਗੈਰੀ ਸੰਧੂ ਨੂੰ ਸਤਾ ਰਹੀ ਵਿਆਹ ਦੀ ਚਿੰਤਾ,ਵੀਡੀਓ ‘ਚ ਬਿਆਨ ਕਰ ਰਹੇ ਦਿਲ ਦਾ ਦਰਦ

https://www.instagram.com/p/BzNurZmgira/

ਹੁਣ ਮੁੜ ਤੋਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਪੋਸਟ ਪਾਈ ਹੈ । ਇਸ ਪੋਸਟ ਨੂੰ ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਉਹ ਪਿਛਲੇ ਅੱਠ ਸਾਲਾਂ ਤੋਂ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸਨ I waited 8 years for this moment. And when it happened, all the bad days faded away from my memory. Thank you England ।

https://www.instagram.com/p/ByeiiJGAWsE/

ਗੈਰੀ ਸੰਧੂ ਨੇ ਇੰਗਲੈਂਡ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ । ਦੱਸ ਦਈਏ ਕਿ ਗੈਰੀ ਸੰਧੂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਇੰਗਲੈਂਡ ਤੋਂ ਹੀ ਕੀਤੀ ਸੀ । ਗੈਰੀ ਸੰਧੂ ਅਜਿਹੇ ਕਲਾਕਾਰ ਨੇ ਜੋ ਜ਼ਮੀਨ ਨਾਲ ਜੁੜੇ ਹੋਏ ਨੇ ਅਤੇ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਉਹ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ।

https://www.instagram.com/p/ByZOy6HAL_m/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network