ਗੈਰੀ ਸੰਧੂ ਨੇ ਕੀਤੀ ਆਟੋ ਦੀ ਸਵਾਰੀ, ਤੇ ਆਟੋ ਵਾਲੇ ਨੂੰ ਦਿੱਤਾ ਇਹ ਸਰਪ੍ਰਾਈਜ਼, ਦੇਖੋ ਵੀਡੀਓ

Written by  Lajwinder kaur   |  December 31st 2018 11:12 AM  |  Updated: December 31st 2018 11:12 AM

ਗੈਰੀ ਸੰਧੂ ਨੇ ਕੀਤੀ ਆਟੋ ਦੀ ਸਵਾਰੀ, ਤੇ ਆਟੋ ਵਾਲੇ ਨੂੰ ਦਿੱਤਾ ਇਹ ਸਰਪ੍ਰਾਈਜ਼, ਦੇਖੋ ਵੀਡੀਓ

ਗੈਰੀ ਸੰਧੂ ਜੋ ਕਿ ਪੰਜਾਬੀ ਇੰਡਸਟਰੀ ‘ਚ ਆਪਣੀ ਗਾਇਕਾ ਦਾ ਲੋਹਾ ਮੰਨਵਾ ਕਿ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਉਹਨਾਂ ਦੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਗੈਰੀ ਸੰਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦਾ ਹਨ, ਤੇ ਆਪਣੇ ਫੈਨਜ਼ ਦੇ ਨਾਲ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਹਨਾਂ ਨੇ ਆਪਣੇ ਫੈਨਜ਼ ਦੇ ਨਾਲ ਵੱਖਰੇ ਅੰਦਾਜ਼ ਵਾਲੀ ਵੀਡੀਓ ਨੂੰ ਸ਼ੇਅਰ ਕੀਤਾ ਹੈ।

https://www.instagram.com/p/Br-EuPHBaG-/

ਦੱਸ ਦਈਏ ਕਿ ਗੈਰੀ ਸੰਧੂ ਜੋ ਕਿ ਆਟੋ ਰਿਕਸ਼ਾ ਦੀ ਸਵਾਰੀ ਕਰ ਰਹੇ ਹਨ। ਵੀਡੀਓ ‘ਚ ਗੈਰੀ ਦੇ ਨਾਲ ਉਹਨਾਂ ਦਾ ਮਿੱਤਰ ਵੀ ਨਜ਼ਰ ਆ ਰਿਹਾ ਹੈ। ਗੈਰੀ ਨੇ ਆਟੋ ਵਾਲੇ ਨੂੰ ਕਿਹਾ ਕਿ ਉਹ ਹਲੇ ਗਾਉਣਾ ਸਿਖ ਰਿਹਾ ਹੈ। ਪਹਿਲਾਂ ਤਾਂ ਆਟੋ ਵਾਲੇ ਨੇ ਉਹਨਾਂ ਨੂੰ ਪਹਿਚਾਣਿਆ ਨਹੀਂ ਪਰ ਜਦੋਂ ਗੈਰੀ ਸੰਧੂ ਨੇ ਆਪਣੇ ਆਵਾਜ਼ ਦੇ ਨਾਲ ਸੁਰਾਂ ਨੂੰ ਛੇੜਿਆ ਤਾਂ ਆਟੋ ਵਾਲੇ ਨੇ ਕਿਹਾ ਉਹਨਾਂ ਨੇ ਹੁਣ ਉਹਨਾਂ ਨੂੰ ਪਹਿਚਾਣ ਲਿਆ। ਗੈਰੀ ਨੇ ਆਟੋ ਵਾਲੇ ਨੂੰ ਆਪਣੇ ਕਈ ਗੀਤ ਸੁਣਾਏ, ਤੇ ਆਟੋ ਚਾਲਕ ਨੂੰ ਖੁਸ਼ ਕਰ ਦਿੱਤਾ।

Garry Sandhu Rides Auto Rickshaw and Surprised Auto Driver ਗੈਰੀ ਸੰਧੂ ਨੇ ਕੀਤੀ ਆਟੋ ਦੀ ਸਵਾਰੀ, ਤੇ ਆਟੋ ਵਾਲੇ ਨੂੰ ਦਿੱਤਾ ਇਹ ਸਰਪ੍ਰਾਈਜ਼, ਦੇਖੋ ਵੀਡੀਓ

ਹੋਰ ਵੇਖੋ: ਬੱਬਲ ਰਾਏ ਨੇ ਕੀਤਾ ‘ਹਰਾ ਰੰਗ ਅੱਖਾਂ’ ਨਾਲ ਸਰੋਤਿਆਂ ਨੂੰ ਝੂੰਮਣ ‘ਤੇ ਮਜ਼ਬੂਰ

ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਗੈਰੀ ਸੰਧੂ ਪੂਰੀ ਮਸਤੀ ਦੇ ਮੂਡ ‘ਚ ਹਨ। ਉਹਨਾਂ ਨੇ ਇਹ ਸਾਰੇ ਪਲਾਂ ਨੂੰ ਆਪਣੇ ਮੋਬਾਇਲ ਕੈਮਰੇ ‘ਚ ਕੈਦ ਕਰ ਲਏ। ਗੈਰੀ ਸੰਧੂ ਆਪਣੇ ਮਸਤੀ ਵਾਲੇ ਪਲਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network