ਗੈਰੀ ਸੰਧੂ ਆਪਣੇ ਗਾਣੇ ਲਈ ਇਸ ਮਾਡਲ ਨੂੰ ਕਰਵਾ ਰਹੇ ਹਨ ਖੂਬ ਤਿਆਰੀ ..!

written by Rupinder Kaler | August 19, 2019

ਲੰਮੇ ਅਰਸੇ ਤੋਂ ਬਾਅਦ ਯੂਕੇ ਦੀ ਧਰਤੀ ਤੇ ਪਹੁੰਚੇ ਗੈਰੀ ਸੰਧੂ, ਖੂਬ ਇੰਜੁਆਏ ਕਰ ਰਹੇ ਹਨ । ਗੈਰੀ ਸੰਧੂ ਅਕਸਰ ਉੱਥੋਂ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ਵਿੱਚ ਇੱਕ ਮਾਡਲ ਡਾਂਸ ਸਟੈਪ ਦੀ ਰਿਹਰਸਲ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਗੈਰੀ ਸੰਧੂ ਸਮੇਤ ਕੁਝ ਹੋਰ ਲੋਕ ਵੀ ਦਿਖਾਈ ਦੇ ਰਹੇ ਹਨ ।

https://www.instagram.com/p/B1MWZDWlTTg/

ਇਸ ਵੀਡੀਓ ਨੂੰ ਦੇਖਕੇ ਲਗਦਾ ਹੈ ਕਿ ਗੈਰੀ ਨਵੇਂ ਗਾਣੇ ਦੀ ਤਿਆਰੀ ਕਰ ਰਹੇ ਹਨ । ਇਸ ਵੀਡੀਓ ਨੂੰ ਭਾਵੇਂ ਗੈਰੀ ਨੇ ਕੋਈ ਕੈਪਸ਼ਨ ਨਹੀਂ ਦਿੱਤਾ ਪਰ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਸੇ ਗਾਣੇ ਦੀ ਤਿਆਰੀ ਕੀਤੀ ਜਾ ਰਹੀ ਹੈ । ਇਸ ਗਾਣੇ ਦੀ ਵੀਡੀਓ ਸੁੱਖ ਸੰਘੇੜਾ ਬਣਾ ਰਹੇ ਹਨ ਜਦੋਂ ਕਿ ਫੀਚਰ ਮਨਪ੍ਰੀਤ ਨੂੰ ਕੀਤਾ ਗਿਆ ਹੈ ।

https://www.instagram.com/p/B1VWgOzgssO/

ਗੈਰੀ ਸੰਧੂ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਸ਼ੇਅਰ ਤੇ ਲਾਈਕ ਕੀਤਾ ਜਾ ਰਿਹਾ ਹੈ । ਲੋਕ ਇਸ ਤੇ ਆਪਣੇ ਕਮੈਂਟ ਵੀ ਦੇ ਰਹੇ ਹਨ ।

https://www.instagram.com/p/B02DnPnAyHm/

 

You may also like