ਗੈਰੀ ਸੰਧੂ ਨੇ ਨਵੇਂ ਗਾਣੇ ਦੀਆਂ ਕੁਝ ਸੱਤਰਾਂ ਕੀਤੀਆਂ ਫੈਨਸ ਨਾਲ ਸਾਂਝੀਆਂ, ਕੁਝ ਅਜਿਹਾ ਹੋਣ ਵਾਲਾ ਹੈ ਗੀਤ, ਦੇਖੋ ਵੀਡੀਓ

written by Aaseen Khan | December 04, 2019

ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਲਗਾਤਾਰ ਜੁੜੇ ਰਹਿਣ ਵਾਲੇ ਗਾਇਕ ਗੈਰੀ ਸੰਧੂ ਜਿਹੜੇ ਆਪਣੇ ਨਵੇਂ ਪ੍ਰੋਜੈਕਟਸ ਨਾਲ ਲਗਾਤਾਰ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਹੁਣ ਇੱਕ ਹੋਰ ਵੀਡੀਓ ਸਾਂਝੀ ਕਰ ਗੈਰੀ ਸੰਧੂ ਨੇ ਆਪਣੇ ਅਗਲੇ ਗਾਣੇ ਦੀਆਂ ਕੁਝ ਸੱਤਰਾਂ ਸਾਂਝੀਆਂ ਕੀਤੀਆਂ ਹਨ। ਇਸ ਵੀਡੀਓ 'ਚ ਗੈਰੀ ਦੇ ਨਾਲ ਉਹਨਾਂ ਦੇ ਸਾਥੀ ਜੀ ਖ਼ਾਨ ਵੀ ਨਜ਼ਰ ਆ ਰਹੇ ਹਨ।

 
View this post on Instagram
 

New gana is on the way @tseriesindia @ikkymusic @mandanakarimi @robbysinghdp

A post shared by Garry Sandhu (@officialgarrysandhu) on

ਗੈਰੀ ਸੰਧੂ ਦਾ ਇਹ ਨਵਾਂ ਗਾਣਾ ਸੁਣਨ 'ਚ ਤਾਂ ਬੀਟ ਰੋਮਾਂਟਿਕ ਗੀਤ ਲੱਗ ਰਿਹਾ ਹੈ। ਇਸ ਗਾਣੇ ਦਾ ਮਿਊਜ਼ਿਕ ਇੱਕੀ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਰੌਬੀ ਸਿੰਘ ਨੇ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ। ਗਾਣਾ ਕਦੋਂ ਰਿਲੀਜ਼ ਹੋਵੇਗਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਹੁਣ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਗੈਰੀ ਦੇ ਫੈਨ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੋਰ ਵੇਖੋ : ਫ਼ਿਲਮ ‘ਪੋਸਤੀ’ ਦਾ ਸ਼ੂਟ ਹੋਇਆ ਪੂਰਾ, ਰੈਪਅੱਪ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ
 
View this post on Instagram
 

HANJI

A post shared by Garry Sandhu (@officialgarrysandhu) on

ਗੈਰੀ ਸੰਧੂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ। ਉਹ ਲਾਈਕ ਯੂ, ਬੋਤਲ, ਯੇ ਬੇਬੀ ਵਰਗੇ ਹਿੱਟ ਗੀਤ ਪਿਛਲੇ ਦਿਨੀਂ ਦੇ ਚੁੱਕੇ ਹਨ। ਹੁਣ ਨਵੇਂ ਗਾਣੇ 'ਚ ਪ੍ਰਸ਼ੰਸਕਾਂ ਨੂੰ ਕੀ ਸਰਪ੍ਰਾਈਜ਼ ਦਿੰਦੇ ਹਨ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗ ਸਕੇਗਾ।

0 Comments
0

You may also like