ਗੈਰੀ ਸੰਧੂ ਨੇ ਸ਼ੇਅਰ ਕੀਤੀ ਆਪਣੇ ਆਉਣ ਵਾਲੇ ਗਾਣੇ ਦੀ ਪਹਿਲੀ ਝਲਕ, ਦੇਖੋ ਵੀਡੀਓ

written by Lajwinder kaur | June 16, 2020

ਪੰਜਾਬੀ ਗਾਇਕ ਗੈਰੀ ਸੰਧੂ ਜੋ ਕਿ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਹੇ ਨੇ । ਉਨ੍ਹਾਂ ਨੇ ਆਪਣੇ ਨਵੇਂ ਗੀਤ ਦੀ ਇੱਕ ਛੋਟੀ ਜਿਹੀ ਝਲਕ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ । ਜਿਸ ਤੋਂ ਬਾਅਦ ਦਰਸ਼ਕ ਗੀਤ ਦੇ ਲਈ ਉਤਸੁਕ ਨਜ਼ਰ ਆ ਰਹੇ ਨੇ । ਹਲੇ ਗੈਰੀ ਸੰਧੂ ਨੇ ਗੀਤ ਦੇ ਟਾਈਟਲ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ ਬਸ ਉਨ੍ਹਾਂ ਨੇ ਕੈਪਸ਼ਨ ‘ਚ ਇਹ ਲਿਖਿਆ ਹੈ ਕਿ ਬਹੁਤ ਜਲਦ ਫਰੇਸ਼ ਮੀਡੀਆ ਰਿਕਾਡਸ ‘ਤੇ ਆਉਣ ਵਾਲਾ ਹੈ ।

View this post on Instagram
 

Fresh media records soon land ?

A post shared by Garry Sandhu (@officialgarrysandhu) on

Vote for your favourite : https://www.ptcpunjabi.co.in/voting/ ਕੋਰੋਨਾ ਵਾਇਰਸ ਕਰਕੇ ਲਗਭਗ ਸਾਰੇ ਹੀ ਦੇਸ਼ਾਂ ਦੀ ਇੰਟਰਨੈਸ਼ਨਲ ਫਲਾਈਟਸ ਬੰਦ ਨੇ । ਜਿਸ ਕਰਕੇ ਗੈਰੀ ਸੰਧੂ ਵੀ ਵਿਦੇਸ਼ ਹੀ ਰਹਿ ਰਹੇ ਨੇ । ਉਹ ਉਥੋਂ ਲਾਈਵ ਹੋ ਕੇ ਪੰਜਾਬੀ ਕਾਲਾਕਾਰਾਂ ਦੇ ਗੱਲਬਾਤਾਂ ਕਰਦੇ ਹੋਏ ਦਿਖਾਈ ਦਿੰਦੇ ਰਹਿੰਦੇ ਨੇ । ਹੋਰ ਵੇਖੋ:ਹਰ ਮੁਸ਼ਕਿਲ ਵਕਤ ‘ਚ ਢਾਲ ਬਣ ਕੇ ਖੜੀ ਰਹੀ ਮਾਂ ਨੂੰ ਸਮਰਪਿਤ ਕੀਤਾ ਅਫਸਾਨਾ ਖ਼ਾਨ ਨੇ ਆਪਣਾ ਨਵਾਂ ਗੀਤ ‘ਵਕਤ’, ਦੇਖੋ ਵੀਡੀਓ ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ ਯਾਹ ਬੇਬੀ, ਵੱਲ੍ਹਾ, ਲਾਈਕ ਯੂ, ਲੱਡੂ, ਰੱਬ ਜਾਣੇ, ਜਾ ਨੀ ਜਾ, ਟੇਚੀ ਵਰਗੇ ਕਈ ਸ਼ਾਨਦਾਰ ਗੀਤ ਸ਼ਾਮਿਲ ਨੇ । ਇਸ ਤੋਂ ਇਲਾਵਾ ਉਹ ‘ਚੱਲ ਮੇਰਾ ਪੁੱਤ 2’ ਦੇ ਨਾਲ ਇੱਕ ਵਾਰ ਫਿਰ ਤੋਂ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਨੇ । ਜਦੋਂ ਹਲਾਤ ਠੀਕ ਹੋ ਜਾਣਗੇ ਤਾਂ ਇਸ ਫ਼ਿਲਮ ਨੂੰ ਮੁੜ ਤੋਂ ਪੰਜਾਬ ‘ਚ ਰਿਲੀਜ਼ ਕੀਤਾ ਜਾਵੇਗਾ ।

0 Comments
0

You may also like