ਜੈਸਮੀਨ ਸੈਂਡਲਸ ਜਾਂ ਕੋਈ ਹੋਰ ਕਿਸਦੇ ਗਿਲੇ ਸ਼ਿਕਵੇ ਦੂਰ ਕਰਕੇ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਗੈਰੀ ਸੰਧੂ, ਦੇਖੋ ਵੀਡੀਓ

Written by  Lajwinder kaur   |  April 30th 2019 12:00 PM  |  Updated: April 30th 2019 12:00 PM

ਜੈਸਮੀਨ ਸੈਂਡਲਸ ਜਾਂ ਕੋਈ ਹੋਰ ਕਿਸਦੇ ਗਿਲੇ ਸ਼ਿਕਵੇ ਦੂਰ ਕਰਕੇ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਗੈਰੀ ਸੰਧੂ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਗੈਰੀ ਸੰਧੂ ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਨਾਲ ਸਭ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਉਨ੍ਹਾਂ ਦੀ ਆਵਾਜ਼ ਦਾ ਜਾਦੂ ਬੱਚਿਆਂ ਤੋਂ ਲੈਕੇ ਵੱਡਿਆਂ ਉੱਤੇ ਛਾਇਆ ਹੋਇਆ ਹੈ।

View this post on Instagram

 

A post shared by Garry Sandhu (@officialgarrysandhu) on

ਹੋਰ ਵੇਖੋ: ਦਾਦੇ ਤੇ ਪਿਤਾ ਵਾਂਗ ਮਿਹਨਤੀ ਹੈ ਸਨੀ ਦਿਓਲ ਦਾ ਪੁੱਤਰ ਕਰਣ ਦਿਓਲ, ਦੇਖੋ ਵੀਡੀਓ

ਗੈਰੀ ਸੰਧੂ ਜੋ ਕਿ ਆਪਣੇ ਪਿਆਰ ਸੰਬੰਧਾਂ ਦੇ ਚਲਦਿਆਂ ਹਮੇਸ਼ਾ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਜੈਸਮੀਨ ਅਤੇ ਗੈਰੀ ਸੰਧੂ ਨੇ ਇੱਕਠਿਆਂ ਕਈ ਦੋ ਗਾਣੇ ਕੀਤੇ ਨੇ। ਦੋਵੇਂ ਅਕਸਰ ਮੀਡੀਆ 'ਚ ਸੁਰਖ਼ੀਆਂ ਦਾ ਕਾਰਨ ਬਣਦੇ ਰਹਿੰਦੇ ਨੇ। ਪਰ ਇਸ ਵਾਰ ਉਨ੍ਹਾਂ ਨੇ ਇਹ ਵੀਡੀਓ ਜੈਸਮੀਨ ਲਈ ਨਹੀਂ ਸਗੋਂ ਇੱਕ ਕਿਊਟ ਬੱਚੀ ਲਈ ਪਾਈ ਹੈ। ਜੀ ਹਾਂ, ਗੈਰੀ ਸੰਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਪਿਆਰੀ ਵੀਡੀਓ ਅਪਲੋਡ ਕੀਤੀ ਹੈ। ਜਿਸ ‘ਚ ਉਨ੍ਹਾਂ ਦੇ ਨਾਲ ਬਹੁਤ ਕਿਊਟ ਬੱਚੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਉਹ ਛੋਟੀ ਬੱਚੀ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਆਪਣਾ ਫੇਮਸ ਗੀਤ ‘ਦੁਬਾਰਾ ਮਿਲਦੇ ਆਂ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ ਤੇ ਹੁਣ ਤੱਕ ਇਸ ਵੀਡੀਓ ਨੂੰ ਪੰਜ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network