Advertisment

ਅੱਖਾਂ ਭਰ ਆਉਣਗੀਆਂ ਗੈਰੀ ਸੰਧੂ ਤੇ ਉਹਨਾਂ ਦੀ ਮਾਂ ਅਵਤਾਰ ਕੌਰ ਦੀ ਇਹ ਵੀਡੀਓ ਦੇਖ

author-image
By Aaseen Khan
New Update
ਅੱਖਾਂ ਭਰ ਆਉਣਗੀਆਂ ਗੈਰੀ ਸੰਧੂ ਤੇ ਉਹਨਾਂ ਦੀ ਮਾਂ ਅਵਤਾਰ ਕੌਰ ਦੀ ਇਹ ਵੀਡੀਓ ਦੇਖ
Advertisment
ਕਹਿੰਦੇ ਨੇ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਨੇ ਪਰ ਜਦੋਂ ਉਹ ਠੰਡੀ ਛਾਂ ਦੁਨੀਆ ਤੋਂ ਤੁਰ ਜਾਂਦੀ ਹੈ ਤਾਂ ਇਸ ਦਾ ਸੇਕ ਉਹ ਹੀ ਅਨੁਭਵ ਕਰਦਾ ਹੈ ਜਿਸ 'ਤੇ ਗੁਜ਼ਰਦੀ ਹੈ। ਅਜਿਹਾ ਹੀ ਕੁਝ ਹੋਇਆ ਪੰਜਾਬ ਦੇ ਨਾਮੀ ਗਾਇਕ ਗੈਰੀ ਸੰਧੂ ਨਾਲ ਜਿਸ ਦੀ ਮਾਂ ਅਵਤਾਰ ਕੌਰ ਅਚਾਨਕ ਅਕਾਲ ਚਲਾਣਾ ਕਰ ਗਏ। ਗੈਰੀ ਸੰਧੂ ਦੇ ਨਾਲ ਨਾਲ ਪੰਜਾਬ ਦੇ ਕਈ ਗਾਇਕਾਂ ਤੇ ਗੈਰੀ ਸੰਧੂ ਦੇ ਕਰੀਬੀਆਂ ਨੂੰ ਇਸ ਨਾਲ ਭਾਰੀ ਸਦਮਾ ਪਹੁੰਚਿਆ ਹੈ। ਇਸ ਖ਼ਬਰ ਨੂੰ ਸੁਣ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਗੈਰੀ ਸੰਧੂ ਤੇ ਉਹਨਾਂ ਦੀ ਮਾਂ ਦੀ ਇੱਕ ਵੀਡੀਓ ਸਾਂਝੀ ਕਰ ਕਿਹਾ ਹੈ ਕਿ ਉਹਨਾਂ ਨੂੰ ਵੀ ਇਸ ਗੱਲ 'ਤੇ ਯਕੀਨ ਨਹੀਂ ਹੁੰਦਾ ਕਿ ਮਾਂ ਹੁਣ ਇਸ ਦੁਨੀਆ 'ਤੇ ਨਹੀਂ ਰਹੇ।
 
View this post on Instagram
 

#waheguru #RIP Yakin e ni hunda ???

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

Advertisment
ਪਿਛਲੇ ਸਾਲ ਹੀ ਗੈਰੀ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਤੇ ਹੁਣ ਮਾਂ ਦਾ ਵਿਛੜਨਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੱਸਿਆ ਜਾ ਰਿਹਾ ਹੈ ਕਿ ਗੈਰੀ ਸੰਧੂ ਦੇ ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ 19 ਸਤੰਬਰ ਦੁਪਹਿਰ ਬਾਅਦ ਆਖਰੀ ਸਾਹ ਲਏ ਸਨ। ਹੋਰ ਵੇਖੋ : ਗਾਇਕ ਗੈਰੀ ਸੰਧੂ ਨੂੰ ਲੱਗਿਆ ਵੱਡਾ ਸਦਮਾ, ਮਾਂ ਦਾ ਹੋਇਆ ਦਿਹਾਂਤ
ਗੈਰੀ ਸੰਧੂ ਆਪਣੇ ਮਾਤਾ ਪਿਤਾ ਦਾ ਕਾਫੀ ਮੋਹ ਕਰਦੇ ਸਨ। ਮਾਤਾ ਪਿਤਾ ਨੂੰ ਹਮੇਸ਼ਾ ਆਪਣੇ ਨਾਲ ਰੱਖਣ ਲਈ ਉਹਨਾਂ ਆਪਣੀ ਗਰਦਨ 'ਤੇ ਮਾਤਾ ਪਿਤਾ ਦੇ ਨਾਮ ਦਾ ਟੈਟੂ ਵੀ ਕਰਵਾਇਆ ਹੈ। ਗੈਰੀ ਨੂੰ ਹੀ ਨਹੀਂ ਉਹਨਾਂ ਦੀ ਮਾਂ ਦੇ ਦੁਨੀਆ ਤੋਂ ਜਾਣ ਦਾ ਸਦਮਾ ਸਾਰੀ ਪੰਜਾਬੀ ਇੰਡਸਟਰੀ ਨੂੰ ਪਹੁੰਚਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment