ਗੈਰੀ ਸੰਧੂ ਦੀ ਮਿਊਜ਼ਿਕ ਐਲਬਮ ‘ਅੱਧੀ ਟੇਪ’ ਦਾ ਪਹਿਲਾ ਗੀਤ ‘Feelinga’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | November 14, 2021 09:57am

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੈਰੀ ਸੰਧੂ (Garry Sandhu) ਆਪਣੀ ਨਵੀਂ ਮਿਊਜ਼ਿਕ ਐਲਬਮ ਅੱਧੀ ਟੇਪ (Adhi Tape) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਇਸ ਐਲਬਮ ਦੇ ਛੇ ਗੀਤਾਂ ਦਾ ਆਡੀਓ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਐਸ਼ਵਰਿਆ ਰਾਏ ਦੀ ਧੀ ਦਾ ਪੁਰਾਣਾ ਡਾਂਸ ਵੀਡੀਓ ਵਾਇਰਲ ਹੋਇਆ ਸੋਸ਼ਲ ਮੀਡੀਆ ‘ਤੇ, ਰਣਵੀਰ ਸਿੰਘ ਦੇ ਗੀਤ ‘ਆਪਣਾ ਟਾਈਮ ਆਏਗਾ’ ‘ਤੇ ਥਿਰਕਦੀ ਆ ਰਹੀ ਹੈ ਨਜ਼ਰ

singer garry sandhu

ਇਸ ਦੌਰਾਨ ਇਸ ਐਲਬਮ ‘ਚੋਂ ਪਹਿਲਾ ਵੀਡੀਓ ਮਿਊਜ਼ਿਕ ਫੀਲਿੰਗਾ (‘Feelinga’) ਗੀਤ ਵੀ ਦਰਸ਼ਕਾਂ ਦੀ ਨਜ਼ਰ ਹੋ ਚੁੱਕਿਆ ਹੈ । ਇਸ ਰੋਮਾਂਟਿਕ ਗੀਤ ਨੂੰ ਗੈਰੀ ਸੰਧੂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਗੈਰੀ ਨੇ ਮੁਟਿਆਰ ਦੇ ਪੱਖ ਤੋਂ ਗਾਇਆ ਹੈ। ਜਿਸ ‘ਚ ਮੁਟਿਆਰ ਆਪਣੇ ਹੋਣ ਵਾਲੇ ਲਾਈਫ ਪਾਰਟਨਰ ਨੂੰ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰ ਰਹੀ ਹੈ। ਇਹ ਗੀਤ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ। ਦਰਸ਼ਕ ਵੀ ਇਸ ਗੀਤ ਉੱਤੇ ਵੀਡੀਓ ਬਣਾ ਕੇ ਆਪਣਾ ਪਿਆਰ ਜ਼ਾਹਿਰ ਕਰ ਰਹੇ ਹਨ। ਵੱਡੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਵਿਊਜ਼ ਲਗਾਤਾਰ ਵੱਧ ਰਹੇ ਨੇ ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।

ਹੋਰ ਪੜ੍ਹੋ :  ਗਾਇਕਾ ਮਿਸ ਪੂਜਾ ਨੇ ਆਪਣੇ ਬੇਟੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਨੰਨ੍ਹੇ ਅਲਾਪ ਦੇ ਜਨਮ ਦੀ ਤਸਵੀਰ ਵੀ ਆਈ ਸਾਹਮਣੇ, ਦੇਖੋ ਵੀਡੀਓ

ਇਸ ਗੀਤ ਦੇ ਬੋਲ ਖੁਦ ਗੈਰੀ ਸੰਧੂ ਨੇ ਹੀ ਲਿਖੇ ਨੇ ਤੇ ਮਿਊਜ਼ਿਕ Daddy Beats ਨੇ ਦਿੱਤਾ ਹੈ। Billa Sembhi ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਗੈਰੀ ਸੰਧੂ ਖੁਦ ਗੈਰੀ ਸੰਧੂ ਅਤੇ ਵਿਦੇਸ਼ੀ ਮਾਡਲ Romea Adler ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਫਰੈਸ਼ ਮੀਡੀਆ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of garry sandhu new song feeling

ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਗੈਰੀ ਸੰਧੂ ਵਧੀਆ ਗਾਇਕ ਹੋਣ ਦੇ ਨਾਲ-ਨਾਲ ਚੰਗਾ ਲਿਖਾਰੀ ਵੀ ਹੈ । ਉਹ ਆਪਣੇ ਗਾਣੇ ਖੁਦ ਹੀ ਲਿਖਦੇ ਹਨ। ਬਲਕਿ ਹੋਰ ਗਾਇਕ ਵੀ ਉਨ੍ਹਾਂ ਦੇ ਲਿਖੇ ਗੀਤ ਗਾ ਕੇ ਹਿੱਟ ਹੋ ਰਹੇ ਹਨ । ਜੈਸਮੀਨ ਸੈਂਡਲਾਸ, ਖਾਨ ਸਾਬ, ਜੀ ਖ਼ਾਨ ਅਤੇ ਕਈ ਹੋਰ ਗਾਇਕ ਜਿਨ੍ਹਾਂ ਨੇ ਗੈਰੀ ਸੰਧੂ ਦੇ ਲਿਖੇ ਗੀਤ ਗਾਏ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਵੀ ਕੰਮ ਕਰ ਰਹੇ ਹਨ। ਉਹ ਅਖੀਰਲੀ ਵਾਰ ਚੱਲ ਮੇਰਾ ਪੁੱਤ ਦੇ ਸਿਕਵਲ ਭਾਗ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।

You may also like