ਹੁਣ ਸੋਸ਼ਲ ਮੀਡੀਆ ਨੇ ਗੋਲੀ ਵਾਲਾ ਬੱਤਾ ਵੇਚਣ ਵਾਲੇ ਨੂੰ ਬਣਾਇਆ ਸਟਾਰ

Written by  Rupinder Kaler   |  May 28th 2019 10:43 AM  |  Updated: May 28th 2019 10:50 AM

ਹੁਣ ਸੋਸ਼ਲ ਮੀਡੀਆ ਨੇ ਗੋਲੀ ਵਾਲਾ ਬੱਤਾ ਵੇਚਣ ਵਾਲੇ ਨੂੰ ਬਣਾਇਆ ਸਟਾਰ

ਸੋਸ਼ਲ ਮੀਡੀਆ ਆਏ ਦਿਨ ਪੰਜਾਬੀ ਇੰਡਸਟਰੀ ਵਿੱਚ ਨਵਾਂ ਟੈਲੇਂਟ ਸਾਹਮਣੇ ਲੈ ਕੇ ਆ ਰਿਹਾ ਹੈ । ਸੋਨੀ ਕਰਿਊ ਤੋਂ ਬਾਅਦ ਹੁਣ ਗੋਲੀ ਵਾਲੇ ਬੱਤੇ ਵਾਲਾ ਸੁਰਿੰਦਰ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ । ਸੁਰਿੰਦਰ ਨੂੰ ਲੈ ਕੇ ਕਈ ਲੋਕਾਂ ਨੇ ਉਸ ਦੇ ਗਾਣੇ ਬਣਾ ਦਿੱਤੇ ਹਨ । ਇਹ ਗਾਣੇ ਕਾਫੀ ਵਾਇਰਲ ਹੋ ਰਹੇ ਹਨ । ਇਸ ਸਭ ਦੇ ਚਲਦੇ ਗੋਲੀ ਵਾਲਾ ਬੱਤਾ ਵੇਚਣ ਵਾਲੇ ਸੁਰਿੰਦਰ ਨੂੰ ਵੱਡਾ ਪਲੈਟਫਾਰਮ ਮਿਲਿਆ ਹੈ ।

https://www.youtube.com/watch?v=Uz9TIcsyMZM

ਹੁਣ ਸੁਰਿੰਦਰ ਤੇ ਆਰ ਜੇ ਟੀ ਨੇ ਮਿਲ ਕੇ 'ਗੈਸ ਪੂਰੀ 20%' ਟਾਈਟਲ ਹੇਠ ਗਾਣਾ ਰਿਲੀਜ਼ ਕੀਤਾ ਹੈ । ਇਸ ਗਾਣੇ ਦੇ ਬੋਲ ਆਰ ਜੇ ਟੀ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਡਰੀਮ ਬੁਆਏ ਨੇ ਤਿਆਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੁਰਿੰਦਰ ਨੂੰ ਲੈ ਕੇ ਕਈ ਗਾਣੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੇ ਗਏ ਸਨ । ਪਰ ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ 4 ਲੱਖ ਤੋਂ ਉਪਰ ਪਹੁੰਚ ਗਈ ਹੈ । ਲੋਕ ਇਸ ਗਾਣੇ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

https://www.youtube.com/watch?v=yWDYj_46NRY

ਸੁਰਿੰਦਰ ਦੀ ਗੱਲ ਕੀਤੀ ਜਾਵੇ ਤਾਂ ਸੁਰਿੰਦਰ ਪੰਜਾਬ ਵਿੱਚ ਠੇਲਾ ਲਾਉਂਦਾ ਹੈ । ਲੋਕਾਂ ਨੂੰ ਸਿਕੰਜਵੀ ਵੇਚਦਾ ਹੈ । ਉਸ ਦਾ ਸਿਕੰਜਵੀ ਵੇਚਣ ਦਾ ਸਟਾਈਲ ਬਹੁਤ ਹੀ ਵੱਖਰਾ ਹੈ ਜਿਹੜਾ ਕਿ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ । ਜਿਸ ਕਰਕੇ ਉਹ ਏਨਾਂ ਫੇਮਸ ਹੋਇਆ ਕਿ ਉਹ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ਤੇ ਛਾ ਗਿਆ ਤੇ ਅੱਜ ਉਸ ਨੂੰ ਲੈ ਕੇ ਕਈ ਲੋਕ ਗਾਣੇ ਬਣਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network