ਵਿਆਹ ਤੋਂ ਪਹਿਲਾ ਗੌਹਰ ਖ਼ਾਨ ਤੇ ਜੈਦ ਦਰਬਾਰ ਨੇ ਕਰਵਾਇਆ ਪ੍ਰੀ-ਵੈਡਿੰਗ ਸ਼ੂਟ

written by Rupinder Kaler | December 17, 2020

ਆਦਿੱਤਿਆ ਨਾਰਾਇਣ ਤੇ ਪੁਨੀਤ ਪਾਠਕ ਦੇ ਵਿਆਹ ਤੋਂ ਬਾਅਦ ਅਦਾਕਾਰਾ ਗੌਹਰ ਖ਼ਾਨ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ । ਖ਼ਬਰਾਂ ਮੁਤਾਬਿਕ ਗੌਹਰ ਤੇ ਜੈਦ ਦੇ ਵਿਆਹ ’ਚ ਕੁਝ ਕ ਦਿਨ ਬਚੇ ਹਨ। ਵਿਆਹ ਤੋਂ ਪਹਿਲਾਂ ਗੌਹਰ ਤੇ ਜੈਦ ਨੇ ਪ੍ਰੀ-ਵੈਡਿੰਗ ਫੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। Gohar ਹੋਰ ਪੜ੍ਹੋ :

Gohar ਗੌਹਰ ਖ਼ਾਨ ਤੇ ਜੈਦ ਦਰਬਾਰ ਦਾ ਵਿਆਹ 25 ਦਸੰਬਰ 2020 ਨੂੰ ਹੈ। ਪ੍ਰੀ-ਵੈਡਿੰਗ ਦੀ ਝਲਕ ਸ਼ੇਅਰ ਕਰਦੇ ਸਮੇਂ ਗੌਹਰ ਖ਼ਾਨ ਨੇ ਕੈਪਸ਼ਨ ’ਚ ਲਿਖਿਆ ਹੈ, ‘ਇਕ ਹਫ਼ਤਾ ਬਚਿਆ ਹੈ...। ਗੌਹਰ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ ’ਚ ਉਹ ਮਲਟੀ ਕਲਰ ਦੇ ਲਹਿੰਗੇ ’ਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ। ਜੈਦ ਦਰਬਾਰ ਵੀ ਐਥਿਨਿਕ ਡ੍ਰੈੱਸ ’ਚ ਕਾਫੀ ਵਧੀਆ ਨਜ਼ਰ ਆ ਰਹੇ ਹਨ। ਵੀਡੀਓ ’ਚ ਦੋਵੇਂ ਕਾਫੀ ਖੁਸ਼ ਤੇ ਰੋਮਾਂਟਿਕ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਇਸ ’ਤੇ ਕਮੈਂਟਸ ਕਰਕੇ ਨਵੇਂ ਜੀਵਨ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ।
 
View this post on Instagram
 

A post shared by GAUAHAR KHAN (@gauaharkhan)

0 Comments
0

You may also like