ਆਦਿੱਤਿਆ ਨਾਰਾਇਣ ਤੇ ਪੁਨੀਤ ਪਾਠਕ ਦੇ ਵਿਆਹ ਤੋਂ ਬਾਅਦ ਅਦਾਕਾਰਾ ਗੌਹਰ ਖ਼ਾਨ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ । ਖ਼ਬਰਾਂ ਮੁਤਾਬਿਕ ਗੌਹਰ ਤੇ ਜੈਦ ਦੇ ਵਿਆਹ ’ਚ ਕੁਝ ਕ ਦਿਨ ਬਚੇ ਹਨ। ਵਿਆਹ ਤੋਂ ਪਹਿਲਾਂ ਗੌਹਰ ਤੇ ਜੈਦ ਨੇ ਪ੍ਰੀ-ਵੈਡਿੰਗ ਫੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।
ਹੋਰ ਪੜ੍ਹੋ :
- ਦਿਲਜੀਤ ਦੋਸਾਂਝ ਨੇ ਕੰਗਨਾ ਨੂੰ ਇੱਕ ਵਾਰ ਫਿਰ ਟਵਿੱਟਰ ਤੇ ਲਿਆ ਲੰਮੇ ਹੱਥੀਂ
- ਫੋਟੋਗ੍ਰਾਫਰਸ ਨੂੰ ਵੇਖ ਕੇ ਕਰੀਨਾ ਕਪੂਰ ਦੇ ਲਾਡਲੇ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਗੌਹਰ ਖ਼ਾਨ ਤੇ ਜੈਦ ਦਰਬਾਰ ਦਾ ਵਿਆਹ 25 ਦਸੰਬਰ 2020 ਨੂੰ ਹੈ। ਪ੍ਰੀ-ਵੈਡਿੰਗ ਦੀ ਝਲਕ ਸ਼ੇਅਰ ਕਰਦੇ ਸਮੇਂ ਗੌਹਰ ਖ਼ਾਨ ਨੇ ਕੈਪਸ਼ਨ ’ਚ ਲਿਖਿਆ ਹੈ, ‘ਇਕ ਹਫ਼ਤਾ ਬਚਿਆ ਹੈ…। ਗੌਹਰ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ ’ਚ ਉਹ ਮਲਟੀ ਕਲਰ ਦੇ ਲਹਿੰਗੇ ’ਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ।
ਜੈਦ ਦਰਬਾਰ ਵੀ ਐਥਿਨਿਕ ਡ੍ਰੈੱਸ ’ਚ ਕਾਫੀ ਵਧੀਆ ਨਜ਼ਰ ਆ ਰਹੇ ਹਨ। ਵੀਡੀਓ ’ਚ ਦੋਵੇਂ ਕਾਫੀ ਖੁਸ਼ ਤੇ ਰੋਮਾਂਟਿਕ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਇਸ ’ਤੇ ਕਮੈਂਟਸ ਕਰਕੇ ਨਵੇਂ ਜੀਵਨ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ।
View this post on Instagram