ਗੌਹਰ ਖ਼ਾਨ ਨੇ ਕੀਤਾ ਮੰਗੇਤਰ ਜ਼ੈਦ ਦਰਬਾਰ ਦੇ ਨਾਲ ਡਾਂਸ, ਵੀਡੀਓ ਵਾਇਰਲ

written by Shaminder | November 17, 2020

ਬਿੱਗ ਬੌਸ-7 ਦੀ ਜੇਤੂ ਅਤੇ ਬਾਲੀਵੁੱਡ ਅਦਾਕਾਰਾ ਗੌਹਰ ਜਲਦ ਹੀ ਆਪਣੇ ਬੁਆਏ ਫ੍ਰੈਂਡ ਜ਼ੈਦ ਦਰਬਾਰ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਵਾਲੀ ਹੈ । ਹਾਲ ਹੀ ‘ਚ ਦੋਨਾਂ ਨੇ ਆਪਣੀ ਮੰਗਣੀ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ । ਜਿਸ ਕਾਰਨ ਦੋਵੇਂ ਸੁਰਖੀਆਂ ‘ਚ ਬਣੇ ਹੋਏ ਹਨ ।

zaid darbar

ਹੁਣ ਗੌਹਰ ਖ਼ਾਨ ਅਤੇ ਜ਼ੈਦ ਦਰਬਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਣ ਅਦਾਕਾਰਾ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।ਪਰ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜ਼ੈਦ ਗੌਹਰ ਨੂੰ ਡਾਂਸ ਕਰਦੇ ਸਮੇਂ ਗਿਰਾ ਦਿੰਦੇ ਹਨ ।

ਹੋਰ ਪੜ੍ਹੋ :  ਅਦਾਕਾਰ ਗੌਹਰ ਖ਼ਾਨ ਨੇ ਆਪਣੀ ਮੰਗਣੀ ਦੀ ਅੰਗੂਠੀ ਦੀ ਤਸਵੀਰ ਕੀਤੀ ਸਾਂਝੀzaid

ਗੌਹਰ ਖ਼ਾਨ ਅਤੇ ਜ਼ੈਦ ਦਰਬਾਰ ਦੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਦੀ ਤਾਦਾਦ ‘ਚ ਲੋਕ ਵੇਖ ਚੁੱਕੇ ਹਨ । ਗੌਹਰ ਨੇ ਵ੍ਹਾਈਟ ਕਲਰ ਦਾ ਆਊਟਫਿੱਟ ਪਾਇਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਪਿੰਕ ਰੰਗ ਦੀ ਜੈਕੇਟ ਉਨ੍ਹਾਂ ‘ਤੇ ਬਹੁਤ ਫੱਬ ਰਹੀ ਹੈ ।

Gauhar Khan

ਗੌਹਰ ਖ਼ਾਨ ਦੇ ਨਾਲ ਜੁੜੇ ਸਰੋਤਾਂ ਦੇ ਮੁਤਾਬਿਕ ਉਹ ਜ਼ੈਦ ਦਰਬਾਰ ਦੇ ਨਾਲ 25 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।

 

View this post on Instagram

 

A post shared by GAUAHAR KHAN (@gauaharkhan)

0 Comments
0

You may also like