ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਗੌਹਰ ਖ਼ਾਨ, ਦੋ ਮਹੀਨੇ ਪਹਿਲਾਂ ਹੋਇਆ ਸੀ ਦਿਹਾਂਤ

written by Rupinder Kaler | May 06, 2021

ਅਦਾਕਾਰ ਗੌਹਰ ਖ਼ਾਨ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਈ ਹੈ । ਕੁਝ ਮਹੀਨੇ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋਈ ਸੀ । ਪਰ ਗੌਹਰ ਖ਼ਾਨ ਅੱਜ ਵੀ ਸਦਮੇ ਵਿੱਚ ਹੈ ਤੇ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ। ਹਾਲ ਹੀ ਵਿੱਚ ਗੌਹਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਤੇ ਪਿਤਾ ਜ਼ਫਰ ਅਹਿਮਦ ਖ਼ਾਨ ਦੀ ਮੌਤ ਤੋਂ ਬਾਅਦ ਕਈ ਪੋਸਟਾਂ ਸ਼ੇਅਰ ਕੀਤੀਆਂ ਹਨ । ਹੋਰ ਪੜ੍ਹੋ : ਨਵਾਂ ਗੀਤ ‘Meri Marzi’ ਹੋਇਆ ਰਿਲੀਜ਼, ਪਰਮੀਸ਼ ਵਰਮਾ ਆਪਣੇ ਸਵੈਗ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦੀ ਮਾਂ ਦੀ ਹਾਲਤ ਗੰਭੀਰ, ਬਲੱਡ ਡੋਨਰ ਦੀ ਹੈ ਲੋੜ ਇਹਨਾਂ ਪੋਸਟਾਂ ਵਿੱਚ ਗੌਹਰ ਖ਼ਾਨ ਨੇ ਦੱਸਿਆ ਕਿ ਉਸ ਦਾ ਪਾਪਾ ਨਾਲ ਕਿੰਨਾ ਪਿਆਰ ਸੀ । ਹੁਣ ਜ਼ਫਰ ਅਹਿਮਦ ਦੀ ਮੌਤ ਨੂੰ ਦੋ ਮਹੀਨੇ ਪੂਰੇ ਹੋਣ ’ਤੇ ਐਕਟ੍ਰੈੱਸ ਨੇ ਫਿਰ ਤੋਂ ਇਕ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਹਰ ਸਾਹ ਨਾਲ ਮਿਸ ਕਰਦੀ ਹੈ। ਗੌਹਰ ਨੇ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ‘ਇਹ ਮੁਸਕਾਨ... ਅੱਜ ਦੋ ਮਹੀਨੇ ਹੋ ਗਏ। ਮੈਂ ਤੁਹਾਨੂੰ ਬਹੁਤ ਜ਼ਿਆਦਾ ਮਿਸ ਕਰਦੀ ਹਾਂ।’

0 Comments
0

You may also like