
ਅਦਾਕਾਰਾ ਗੌਹਰ ਖ਼ਾਨ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਇੱਕ ਨਵਾਂ ਵੀਡੀਓ ਬਣਾ ਕੇ ਪੋਸਟ ਕੀਤਾ ਹੈ ।
ਇਸ ਵੀਡੀਓ ‘ਚ ਉਹ ਹਾਲ ਹੀ ‘ਚ ਨੇਹਾ ਕੱਕੜ ਤੇ ਪਰਮੀਸ਼ ਵਰਮਾ ਦੇ ਆਏ ਗੀਤ ‘ਡਾਇਮੰਡ ਦਾ ਛੱਲਾ’ ਉੱਤੇ ਸ਼ਾਨਦਾਰ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਉਨ੍ਹਾਂ ਨੇ ਪਿੰਕ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ । ਜਿਸ ‘ਚ ਉਹ ਬਹੁਤ ਹੀ ਪਿਆਰੀ ਲੱਗ ਰਹੀ ਹੈ । ਦਰਸ਼ਕਾਂ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਿਹਾ ਹੈ ।

