'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ' ਦੇ ਰੈੱਡਕਾਰਪੇਟ 'ਤੇ ਪਹੁੰਚੀਆਂ ਸੰਗੀਤ ਜਗਤ ਦੇ ਵੱਡੀਆਂ ਹਸਤੀਆਂ

Written by  Rupinder Kaler   |  December 08th 2018 06:13 PM  |  Updated: December 08th 2018 06:17 PM

'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ' ਦੇ ਰੈੱਡਕਾਰਪੇਟ 'ਤੇ ਪਹੁੰਚੀਆਂ ਸੰਗੀਤ ਜਗਤ ਦੇ ਵੱਡੀਆਂ ਹਸਤੀਆਂ

'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ' ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ । ਪੀਟੀਸੀ ਦੇ ਰੈੱਡ ਕਾਰਪੇਟ ਤੇ ਪੰਜਾਬੀ ਸੰਗੀਤ ਜਗਤ ਦੀਆਂ ਕਈ ਹਸਤੀਆਂ ਪਹੁੰਚੀਆਂ ਹਨ । ਰੈੱਡਕਾਰਪੇਟ ਤੇ ਰਾਜਵੀਰ ਜਵੰਦਾ ਨੇ ਸਭ ਤੋਂ ਪਹਿਲਾਂ ਹਾਜ਼ਰੀ ਲਗਵਾਈ ਹੈ । ਇਸ ਤੋਂ ਇਲਾਵਾ ਮਨੀਸ਼ ਪੌਲ ਰੈੱਡਕਾਰਪੇਟ ਤੇ ਪਹੁੰਚੇ ਹਨ ।

ਮਸ਼ਹੂਰ ਕਮੇਡੀਅਨ ਸੁਦੇਸ਼ ਲਹਿਰੀ ਨੇ ਵੀ ਰੈੱਡਕਾਰਪੇਟ 'ਤੇ ਪਹੁੰਚ ਕੇ ਇਸ ਦੀ ਸੋਭਾ ਵਧਾਈ ਹੈ । ਗੋਹਰ ਖਾਨ ਵੀ ਰੈੱਡਕਾਰਪੇਟ ਤੇ ਪਹੁੰਚੇ ਹਨ । ਅਰਜੁਨ ਬਾਜਵਾ ਇਸ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰਿਟੀ ਰੈੱਡ ਕਾਰਪੇਟ ਤੇ ਪਹੁੰਚ ਰਹੀਆਂ ਹਨ

ਪੰਜਾਬ ਦੇ ਟੋਪ ਦੇ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ । ਪੀਟੀਸੀ ਦੇ ਵਿਹੜੇ 'ਚ ਇਸ ਸ਼ਾਮ ਨੁੰ ਹੋਰ ਵੀ ਰੰਗੀਨ ਬਣਾਉਣ ਲਈ ਸੈਲੀਬਰੇਟੀਜ਼ ਦੀ ਪਰਫਾਰਮੈਂਸ ਚੱਲ ਰਹੀ ਹੈ । ਮੋਹਾਲੀ ਦੇ ਜੇ.ਐੱਲ.ਪੀਐੱਲ ਗਰਾਉਂਡ 'ਚ ਹਰ ਥਾਂ ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ।

ਪੀਟੀਸੀ ਨੈਟਵਰਕ ਦੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰ ਰਹੇ ਹਨ ।ਇਸ ਦੇ ਨਾਲ ਹੀ ਮਸ਼ਹੂਰ ਰੈਪਰ ਅਤੇ ਸ਼ਾਇਰ ਬੋਹੀਮੀਆ ਵੀ ਇਸ ਸ਼ੋਅ ਦੀ ਸ਼ਾਨ ਵਧਾ ਰਹੇ ਹਨ ।

ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਇਸ ਸ਼ੋਅ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਜੈਜੀ-ਬੀ, ਗੁਰਪ੍ਰੀਤ ਮਾਨ, ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪਰਫਾਰਮੈਂਸ ਦੇ ਰਹੇ ਹਨ । ਇਸ ਸਭ ਨੂੰ ਦੇਖਦੇ ਹੋਏ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ । ਮਹਾਲੀ ਦੇ ਜੇ.ਐੱਲ.ਪੀਐੱਲ ਗਰਾਉਂਡ ਰੈੱਡ ਕਾਰਪੈਟ ਵਿੱਛ ਗਿਆ ਹੈ । ਸੰਗੀਤ ਜਗਤ ਦੀਆਂ ਕਈ ਹਸਤੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network